ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਾਨ ਵਿਰੋਧੀ ਹੈ ਕੇਂਦਰ ਸਰਕਾਰ: ਪ੍ਰਿਅੰਕਾ ਗਾਂਧੀ

ਸੁਲਤਾਨਪੁਰ ਜ਼ਿਲ੍ਹੇ ਦੇ ਬਲਦੀਰਾਏ ਦੇ ਸੋਰਾਵ ਪਿੰਡ ਵਿੱਚ ਪ੍ਰਿਅੰਕਾ ਗਾਂਧੀ ਵਲੋਂ ਮੋਦੀ ਤੇ ਯੋਗੀ ਸਰਕਾਰ ਉੱਤੇ ਜ਼ਬਰਦਸਤ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਇੱਕ ਪਾਸੇ ਕਿਸਾਨ ਆਪਣੇ ਖੇਤਾਂ ਵਿੱਚ ਜਾਨਵਰਾਂ ਦੀ ਚੌਕੀਦਾਰੀ ਕਰ ਰਹੇ ਹਨ, ਉਥੇ ਸਰਕਾਰ ਗਊਸ਼ਾਲਾ ਦੇ ਨਾਂ ਉੱਤੇ ਖਾਨਾਪੂਰਤੀ ਕਰ ਰਹੀ ਹੈ।

 

ਚੋਣਾਂ ਮੌਕੇ ਕੁਝ ਦਿਨ ਪਹਿਲਾਂ ਕੁੱਝ ਪਿੰਡਾਂ ਵਿੱਚ ਗਊਸ਼ਾਲਾ ਖੁਲ੍ਹਵਾਉਣ ਦਾ ਨਾਟਕ ਸਰਕਾਰ ਵੱਲੋਂ ਕੀਤਾ ਗਿਆ ਜਿਥੇ ਨਾ ਤਾਂ ਜਾਨਵਰਾਂ ਦੇ ਬੈਠਣ ਦੀ ਵਿਵਸਥਾ ਹੈ ਅਤੇ ਨਾ ਹੀ ਜਾਨਵਰਾਂ ਲਈ ਚਾਰੇ ਆਦਿ ਦਾ ਪ੍ਰਬੰਧ ਹੈ।

 

ਪ੍ਰਿਅੰਕਾ ਗਾਂਧੀ ਸੋਰਾਂਵ ਵਿੱਚ ਕਾਂਗਰਸ ਉਮੀਦਵਾਰ ਡਾ. ਸੰਜੇ ਸਿੰਘ ਦੇ ਸਮਰੱਥਨ ਵਿੱਚ ਚੋਣ ਸਭਾ ਨੂੰ ਸੰਬੋਧਨ ਕਰ ਰਹੀ ਸੀ। ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਦਸਦੇ ਹੋਏ ਕਿਹਾ ਕਿ ਕਿਸਾਨਾਂ ਦੀ ਬਦਹਾਲੀ ਦੂਰ ਕਰਨ ਲਈ ਸਰਕਾਰ ਨੇ ਕੁਝ ਨਹੀਂ ਕੀਤਾ। ਕਾਂਗਰਸ ਸਰਕਾਰ ਆਉਣ ਉੱਤੇ ਕਿਸਾਨਾਂ ਨੂੰ ਢੇਰ ਸਾਰੀਆਂ ਸਹੂਲਤਾਂ ਅਤੇ ਬੇਰੁਜ਼ਗਾਰ ਨੌਜਵਾਨ ਨੂੰ ਸਾਲ ਵਿੱਚ 2,40,000 ਨੌਕਰੀਆਂ ਦੇਵਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:government is anti-farmer: Priyanka