ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Election 2019 5th Phase: ਕਸ਼ਮੀਰ ਵਿੱਚ ਪੋਲਿੰਗ ਬੂਥ ਉੱਤੇ ਗ੍ਰੇਨੇਡ ਨਾਲ ਹਮਲਾ, ਬੰਗਾਲ ਵਿੱਚ ਝੜਪ

Lok Sabha Election 2019 5th Phase ਲੋਕ ਸਭਾ ਚੋਣਾਂ ਲਈ ਪੰਜਵੇਂ ਗੇੜ ਵਿੱਚ ਸੱਤ ਸੂਬਿਆਂ ਦੀਆਂ 51 ਸੀਟਾਂ ਉੱਤੇ ਵੋਟਿੰਗ ਜਾਰੀ ਹੈ। ਇਸ ਗੇੜ ਵਿੱਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਯੂਪੀਏ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦੀ ਕਿਸਮਤ ਦਾ ਫ਼ੈਸਲਾ ਜਨਤਾ ਕਰੇਗੀ। 

 

ਦੂਜੇ ਪਾਸੇ ਝਾਰਖੰਡ ਦੇ ਹਜਾਰੀਬਾਗ਼ ਵਿੱਚ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਆਪਣੀ ਪਤਨੀ ਨੀਲਿਮਾ ਸਿਨਹਾ ਨਾਲ ਪੋਲਿੰਗ ਬੂਥ ਉੱਤੇ ਵੋਟ ਪਾਉਣ ਪੁੱਜੇ। ਇਥੋਂ ਉਨ੍ਹਾਂ ਦੇ ਬੇਟੇ ਜਯੰਤ ਸਿਨਹਾ ਦੇ ਮੁਕਾਬਲੇ ਵਿੱਚ ਕਾਂਗਰਸ ਉਮੀਦਵਾਰ ਗੋਪਾਲ ਸਾਹੂ ਅਤੇ ਸੀਪੀਆਈ ਦੇ ਭੁਵਨੇਸ਼ਵਰ ਪ੍ਰਸਾਦ ਮੇਹਤ ਚੋਣ ਮੈਦਾਨ ਵਿੱਚ ਹਨ। 

 

ਇਸ ਗੇੜ ਵਿੱਚ ਕਰੀਬ 8.75 ਕਰੋੜ ਵੋਟਰ 96 ਹਜਾਰ ਵੋਟਿੰਗ ਕੇਂਦਰਾਂ ਉੱਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। 

 

ਇਸ ਦੇ ਨਾਲ ਹੀ ਲੋਕ ਸਭਾ ਦੀ 543 ਵਿੱਚ 425 ਸੀਟਾਂ ਉੱਤੇ ਵੋਟਿੰਗ ਪੂਰੀ ਹੋ ਚੁੱਕੀ ਹੈ। ਇਸ ਗੇੜ ਵਿੱਚ ਲਖਨਊ ਤੋਂ ਰਾਜਨਾਥ ਸਿੰਘ ਦਾ ਮੁਕਾਬਲਾ ਸਪਾ ਦੀ ਪੂਨਮ ਸਿਨਹਾ ਨਾਲ ਹੈ। ਉਥੇ, ਅਮੇਠੀ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਮੁਕਾਬਲਾ ਸਮਰਿਤੀ ਇਰਾਨੀ ਨਾਲ ਹੈ। ਰਾਏਬਰੇਲੀ ਤੋਂ ਸੋਨੀਆ ਗਾਂਘੀ ਮੈਦਾਨ ਵਿੱਚ ਹਨ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Grenade attack on polling booth in Kashmir clashes in Bengal