ਕਾਂਗਰਸ ਕਾਰਜ ਕਮੇਟੀ ਦੀ ਇੱਥੇ ਬੈਠਕ ਤੋਂ ਇਕ ਦਿਨ ਪਹਿਲਾਂ ਜਾਮਨਗਰ (ਪੇਂਡੂ) ਤੋਂ ਵਿਧਾਇਕ ਵੱਲਭ ਧਾਰਵਿਆ ਨੇ ਪਾਰਟੀ ਛੱਡ ਦਿੱਤੀ ਤੇ ਵਿਧਾਨ ਸਭਾ ਪ੍ਰਧਾਨ ਰਾਜਿੰਦਰ ਤ੍ਰਿਵੇਦੀ ਨੂੰ ਸੋਮਵਾਰ ਦੁਪਹਿਰ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਪਿਛਲੇ ਚਾਰ ਦਿਨਾਂ ਚ ਗੁਜਰਾਤ ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ।
ਤ੍ਰਿਵੇਦੀ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ, ਧਾਰਵਿਆ ਨੇ ਜਾਮਨਗਰ (ਪੇਂਡੂ) ਦੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਮੈਨੂੰ ਦਸਿਆ ਕਿ ਉਹ ਆਪਣੀ ਮਰਜ਼ੀ ਨਾਲ ਅਸਤੀਫਾ ਦੇ ਰਹੇ ਹਨ।
ਧਾਰਵਿਆ ਦੇ ਅਸਤੀਫੇ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਦੇ ਸਾਬਕਾ ਸਾਥੀ ਪਰਸ਼ੋਤਮ ਸਬਾਰਿਆ ਨੇ 8 ਮਾਰਚ ਨੂੰ ਧ੍ਰਾਂਗਧਰਾ ਵਿਧਾਇਕ ਦੇ ਅਹੁਦੇ ਤੋ਼ ਅਸਤੀਫ਼ਾ ਦੇ ਦਿੱਤਾ ਸੀ। ਉਹ ਸੱਤਾਧਾਰੀ ਭਾਜਪਾ ਚ ਸ਼ਾਮਲ ਹੋ ਗਏ ਸਨ। ਸਬਾਰਿਆ ਨੂੰ ਸਿੰਜਾਈ ਘੁਟਾਲੇ ਸਬੰਧੀ ਲੰਘੇ ਸਾਲ ਅਕਤੂਬਰ ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਗੁਜਰਾਤ ਹਾਈ ਕੋਰਟ ਤੋਂ ਉਨ੍ਹਾਂ ਨੂੰ ਫਰਵਰੀ ਚ ਜ਼ਮਾਨਤ ਮਿਲੀ ਸੀ।
ਸਬਾਰਿਆ ਨੇ ਕਿਹਾ ਕਿ ਉਨ੍ਹਾਂ ’ਤੇ ਭਾਜਪਾ ਚ ਸ਼ਾਮਲ ਹੋਣ ਦਾ ਦਬਾਅ ਨਹੀਂ ਸੀ ਤੇ ਨਾਲ ਹੀ ਦਾਅਵਾ ਕੀਤਾ ਸੀ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਪਾਰਟੀ ਬਦਲ ਰਹੇ ਹਨ। 8 ਮਾਰਚ ਨੂੰ ਮਾਣਵਦਰ ਤੋਂ ਕਾਂਗਰਸ ਵਿਧਾਇਕ ਜਵਾਹਰ ਚਾਵੜਾ ਨੇ ਵੀ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਹ ਵੀ ਭਾਜਪਾ ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ 9 ਮਾਰਚ ਨੂੰ ਵਿਜੇ ਰੁਪਾਣੀ ਸਰਕਾਰ ਚ ਮੰਤਰੀ ਬਣਾਇਆ ਗਿਆ ਸੀ।
ਪਿਛਲੇ ਕੁਝ ਮਹੀਨਿਆਂ ਚ ਗੁਜਰਾਤ ਚ ਅਸਤੀਫ਼ਾ ਦੇਣ ਵਾਲੇ ਕਾਂਗਰਸੀ ਵਿਧਾਇਕਾਂ ਦੀ ਗਿਣਤੀ 5 ਹੋ ਗਈ ਹੈ। ਇਨ੍ਹਾਂ 5 ਵਿਧਾਇਕਾਂ ਤੋਂ ਇਲਾਵਾ ਕਾਂਗਰਸ ਨੇ ਇਕ ਹੋਰ ਵਿਧਾਇਕ ਗੁਆ ਦਿੱਤਾ ਜਦੋਂ ਭਗਵਾਨ ਬਰਾੜ ਨੂੰ 5 ਮਾਰਚ ਨੂੰ ਸਦਨ ਦੀ ਮੈਂਬਰਸ਼ਿਪ ਤੋਂ ਨਾਕਾਬਲ ਕਰਾਰ ਐਲਾਨ ਦਿੱਤਾ ਗਿਆ। ਉਨ੍ਹਾਂ ਨੂੰ ਗੈਰ–ਕਾਨੂੰਨੀ ਮਾਈਨਿੰਗ ਚ 2 ਸਾਲ ਦੀ ਜੇਲ੍ਹ ਦੀ ਕੈਦ ਸੁਣਾਈ ਗਈ ਸੀ।
ਪਿਛਲੇ ਸਾਲ ਜੁਲਾਈ ਚ ਕਾਂਗਰਸ ਦੇ ਸੀਨੀਅਰ ਵਿਧਾਇਕ ਕੁੰਵਰਜੀ ਬਾਵਲਿਆ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ ਤੇ ਉਨ੍ਹਾਂ ਨੇ ਬਾਅਦ ਚ ਸੂਬਾ ਸਰਕਾਰ ਚ ਕੈਬਨਿਟ ਮੰਤਰੀ ਬਣਾਇਆ ਗਿਆ। ਉਹ ਉਦੋਂ ਭਾਜਪਾ ਦੀ ਟਿਕਟ ਤੇ ਜ਼ਿਮਣੀ ਚੋਣ ਜਿੱਤੇ ਸਨ। ਪਿਛਲੇ ਮਹੀਨੇ ਉਂਝਾ ਤੋਂ ਪਹਿਲੀ ਵਾਰ ਵਿਧਾਇਕ ਬਣੀ ਆਸ਼ਾ ਪਟੇਲ ਨੇ ਸਦਨ ਅਤੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਹ ਸੱਤਾਧਾਰੀ ਪਾਰਟੀ ਚ ਸ਼ਾਮਲ ਹੋ ਗਈ ਸੀ।
ਦੱਸਣਯੋਗ ਹੈ ਕਿ 182 ਮੈਂਬਰਾਂ ਵਾਲੀ ਗੁਜਰਾਤ ਵਿਧਾਨ ਸਭਾ ਚ ਸੱਤਾਧਾਰੀ ਪਾਰਟੀ ਭਾਜਪਾ ਕੋਲ ਹੁਣ 100 ਵਿਧਾਇਕ ਹਨ ਜਦਕਿ ਕਾਂਗਰਸ ਕੋਲ 71 ਵਿਧਾਇਕ ਹਨ।
Congress MLA from Jamnagar Rural, Vallabh Dharaviya (in white shirt) resigns as MLA, hands over resignation to Speaker of Gujarat Assembly, Rajendra Trivedi. pic.twitter.com/preOUfmuRA
— ANI (@ANI) March 11, 2019
.