ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਿਖ ਲਓ, HAL ਅਗਲੇ 10 ਸਾਲਾਂ ’ਚ ਹੋਵੇਗੀ ਦੁੱਗਣੀ ਤਾਕਤਵਰ: ਮੋਦੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਐਚਏਐਲ ਬਾਰੇ ਅਫ਼ਵਾਹਾਂ ਫੈਲਾ ਰਹੀ ਹੈ, ਕਾਂਗਰਸ ਨੇ ਤਾਂ ਐਚਏਐਲ ਨੂੰ ਖ਼ਤਮ ਕਰ ਦਿੱਤਾ ਸੀ; ਅਸੀਂ ‘ਮੇਕ ਇਨ ਇੰਡੀਆ’ ਤਹਿਤ ਨਵੇਂ-ਨਵੇਂ ਡਿਫ਼ੈਂਸ ਬਣਾ ਕੇ ਰਖਿਆ ਉਤਪਾਦਨ ਵਧਾਉਣ ਦੇ ਨਾਲ ਐਚਏਐਲ ਨੂੰ ਹੋਰ ਤਾਕਤਵਰ ਬਣਾ ਰਹੇ ਹਾਂ। ਮੋਦੀ ਨੇ ਕਿਹਾ ਕਿ ਤੁਸੀਂ ਲਿਖ ਲਓ, ਅਗਲੇ 10 ਸਾਲਾਂ ਚ HAL ਦੀ ਤਾਕਤ ਦੁੱਗਣੀ ਹੋ ਜਾਵੇਗੀ।

 

ਮੋਦੀ ਨੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਜਿਵੇਂ ਹੀ ਪਰਿਵਾਰਵਾਦ, ਕੌਮੀ ਸੁਰਖਿਆ ਦੀ ਗੱਲ ਕਰਦਾ ਹਾਂ ਤਾਂ ਕੁਝ ਲੋਕਾਂ ਨੂੰ ਮੰਨੋ ਕਰੰਟ ਲੱਗ ਜਾਂਦਾ ਹੈ। ਮੋਦੀ ਨੇ ਕਿਹਾ ਕਿ ਵਿਰੋਧੀ ਰੋਂਦੇ ਰਹੇ, ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਚ ਵੜ ਕੇ ਮਾਰਿਆ। ਇਸ ਚੌਕੀਦਾਰ ਨੇ ਅੱਤਵਾਦੀ ਹਮਲਿਆਂ ’ਤੇ ਕਾਂਗਰਸ ਨੀਤ ਸਰਕਾਰ ਦੀ ਡਰਪੋਕ ਨੀਤੀ ਨੂੰ ਬਦਲ ਦਿੱਤਾ।

 

ਮੋਦੀ ਨੇ ਕਿਹਾ ਕਿ ਚੋਣਾਂ ਦੇ ਪਹਿਲੇ ਦੋ ਗੇੜਾਂ ਦੇ ਰੁਝਾਨਾਂ ਚ ਭਾਜਪਾ ਦੇ ਅੱਗੇ ਹੋਣ ਕਾਰਨ ਵਿਰੋਧੀ ਧੜਾ ਫਿਰਕਮੰਦ ਹੈ। ਸਰਕਾਰ ਪਿਆਜ ਦੀ ਸਟੋਰੇਜ ਵਧਾਉਣ, ਢੁਆਈ ’ਤੇ ਟੈਕਟ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਾਂਗਰਸ ਨੇ ਵਿਚੋਲਿਆਂ ਨੂੰ ਲਾਭ ਪਹੁੰਚਾਉਣ ਲਈ ਫਸਲਾਂ ਦਾ ਮੁੱਲ ਵਧਾਇਆ।

 

ਪੀਐਮ ਮੋਦੀ ਨੇ ਮਹਿੰਗਾਈ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਜਦੋਂ ਮੁੱਲ ਗਿਰ ਜਾਂਦੇ ਹਨ ਤਾਂ ਕਿਸਾਨ ਕੋਲ ਪੁੱਜ ਜਾਂਦੇ ਹਨ ਤੇ ਕਿਸਾਨ ਦੇ ਬਿਆਨ ਦਿਖਾਉਂਦੇ ਹਨ ਕਿ ਕਿਸਾਨ ਲੁੱਟ ਗਿਆ। ਪਰ ਵਿਚੋਲੇ ਜਿਹੜੇ ਮਾਲ ਖਾ ਜਾਂਦੇ ਹਨ ਉਨ੍ਹਾਂ ਦੀ ਅਸਲੀਅਤ ਕਿਸੇ ਨੂੰ ਪਤਾ ਨਹੀਂ ਲੱਗਦੀ। ਕਾਂਗਰਸ ਵਿਚੋਲਿਆਂ ਨੂੰ ਲਾਭ ਪਹੁੰਚਾਉਣ ਲਈ ਫਸਲਾਂ ਦੀ ਕੀਮਤ ਨਾਲ ਖੇਡਦੀ ਹੈ। ਜਿਵੇਂ ਹੀ ਮਹਿੰਗਾਈ ਮਾੜੀ ਜਿਹੀ ਵੀ ਵੱਧਦੀ ਹੈ। ਕਾਂਗਰਸ ਆਪਣ ਦਰਬਾਰੀਆਂ ਨੂੰ ਮੱਧਮ ਵਰਗ ਦੀ ਗ੍ਰਹਿਣੀਆਂ ਕੋਲ ਭੇਜ ਕੇ ਇੰਟਰਵਿਊ ਕਰਾਉਂਦੀ ਹੈ।

 

ਮੋਦੀ ਨੇ ਅੱਗੇ ਕਿਹਾ ਕਿ ਸਾਡੀ ਸਰਕਾਰ ਵਿਚੋਲਿਆਂ ਦੇ ਰਾਜ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ। ਜਿਵੇਂ ਡੇਅਰੀ ਸੈਕਟਰ ਚ ਸਹਿਕਾਰੀ ਸੰਗਠਨ ਹੁੰਦੇ ਹਨ, ਉਸੇ ਤਰ੍ਹਾਂ ਹੋਰਨਾਂ ਖੇਤੀਬਾੜੀ ਸੈਕਟਰਾਂ ਚ FPO ਬਣਾਏ ਜਾ ਰਹੇ ਹਨ। ਦੇਸ਼ ਚ 22000 ਤੋਂ ਜ਼ਿਆਦਾ ਪੇਂਡੂ ਮੰਡੀਆਂ ਨੂੰ ਵੀ ਤਿਆਰ ਕੀਤਾ ਰਿਹਾ ਹੈ।

 

ਪੀਐਮ ਮੋਦੀ ਨੇ ਕਿਹਾ ਕਿ 23 ਮਈ ਨੂੰ ਜਦੋਂ ਫਿਰ ਇਕ ਵਾਰ ਮੋਦੀ ਸਰਕਾਰ ਆਵੇਗੀ ਤਾਂ ਮਹਾਰਾਸ਼ਟਰ ਦੇ ਸਾਰੇ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਸਰਕਾਰ ਨੇ 22 ਫਸਲਾਂ ਦੀ ਲਾਗਤ ਦਾ ਡੇਢ ਗੁਣਾ ਸਮਰਥਨ ਮੁੱਲ ਦੇਣ ਦਾ ਵਾਅਦਾ ਪੂਰਾ ਕੀਤਾ ਹੈ। ਮੋਦੀ ਨੇ ਕਿਹਾ ਕਿ ਸਾਡੀ ਸਰਕਾਰ ਗ਼ਰੀਬਾਂ ਨੂੰ ਸਮਰਪਤ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HAL will be double powerful in the next 10 years says Modi