ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਂ ਦਾ ਰਾਜਨੇਤਾ ਨਹੀਂ, ਜਨਤਾ ਦਾ ਆਦਮੀ ਬਣਨਾ ਚਾਹੁੰਦੈ: ਹੰਸਰਾਜ ਹੰਸ

ਸਿੱਖਿਆ ਅਤੇ ਸਮਾਜਿਕ ਸੁਰੱਖਿਆ ਦੋ ਅਜਿਹੇ ਖੇਤਰ ਹਨ ਜਿਨ੍ਹਾਂ 'ਤੇ ਗਾਇਕ ਤੋਂ ਸਿਆਸਤਦਾਨ ਬਣੇ ਹੰਸਰਾਜ ਹੰਸ ਦਾ ਮੁੱਖ ਫੋਕਸ ਹੈ। ਹਾਲਾਂਕਿ, ਲੋਕ ਸਭਾ ਚੋਣਾਂ ਵਿਚ ਉੱਤਰੀ-ਪੂਰਬੀ ਦਿੱਲੀ ਸੀਟ ਤੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਜਲਦਬਾਜ਼ੀ ਨਹੀਂ ਹਨ। ਪਰ, ਪਹਿਲਾਂ ਉਹ ਉਨ੍ਹਾਂ ਚੀਜ਼ਾਂ ਦਾ ਮੁਲਾਂਕਣ ਕਰਨਗੇ ਅਤੇ ਉਸ ਤੋਂ ਬਾਅਦ ਜਿਹੜੇ ਇਲਾਕਿਆਂ ਵਿੱਚ ਵਿਕਾਸ ਦੀ ਲੋੜ ਹੈ, ਉਹ ਕੰਮ ਕਰਨਗੇ।

 

ਹੰਸਰਾਜ ਰਾਜ ਹੁਰਾਂ ਨੇ ਕਿਹਾ ਕਿ ਮੈਂ ਨਾਂ ਦਾ ਰਾਜਨੇਤਾ ਨਹੀਂ, ਜਨਤਾ ਦਾ ਆਦਮੀ ਬਣਨਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਕਲਾਕਾਰ ਹਾਂ, ਉਸ ਤੋਂ ਬਾਅਦ ਇੱਕ ਨੇਤਾ....ਕਲਾਕਾਰ ਅਤੇ ਦੂਜੇ ਲੋਕਾਂ ਵਿੱਚ ਫਰਕ ਤਾਂ ਹੋਣਾ ਹੀ ਚਾਹੀਦਾ ਹੈ। ਜੇ ਮੈਂ ਜਿੱਤ ਗਿਆ ਤਾਂ ਕੋਸ਼ਿਸ਼ ਕਰਾਂਗਾ ਕਿ ਚੰਗੇ ਕੰਮ ਕਰ ਸਕਾ। 

 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲੋਕ ਉਨ੍ਹਾਂ ਦੇ ਚੋਣ ਲੜਨ ਨੂੰ ਲੈ ਕੇ ਪ੍ਰਤੀਕਿਰਿਆ ਪ੍ਰਗਟ ਕਰ ਰਹੇ ਹਨ ਉਹ ਬਹੁਤ ਖ਼ੁਸ਼ ਹਨ। 
 

ਹੰਸਰਾਜ ਹੰਸ ਨੇ ਕਿਹਾ ਕਿ ਮੈਂ ਹੈਰਾਨ ਹਾਂ, ਲੋਕ ਆਪਣੇ ਆਪ ਲੱਗੇ ਹੋਏ ਹਨ, ਕੰਮ ਕਰ ਰਹੇ ਹਨ ਖ਼ੁਸ਼ ਹਨ। 
 

ਜ਼ਿਕਰਯੋਗ ਹੈ ਕਿ ਭਾਜਪਾ ਨੇ ਉੱਤਰ-ਪੂਰਬੀ ਦਿੱਲੀ ਤੋਂ ਲੋਕ ਸਭਾ ਸੀਟ ਲਈ ਗਾਇਕ ਹੰਸਰਾਜ ਹੰਸ ਨੂੰ ਉਮੀਦਵਾਰ ਵਜੋ ਉਤਾਰਿਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hans Raj Hans says I do not want to be the typical so-called politician