ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਸਿਹਤ ਮੰਤਰੀ ਦਾ ਦਾਅਵਾ, ਉੱਤਰ ਪ੍ਰਦੇਸ਼ ’ਚ ਭਾਜਪਾ ਜਿੱਤੇਗੀ 74 ਸੀਟਾਂ

ਕੇਂਦਰੀ ਸਿਹਤ ਮੰਤਰੀ ਅਤੇ ਭਾਜਪਾ ਦੇ ਉੱਤਰ ਪ੍ਰਦੇਸ਼ ਚੋਣ ਇੰਚਾਰਜ ਜੇ ਪੀ ਨੱਡਾ ਨੇ ਦਾਅਵਾ ਕੀਤਾ ਹੈ ਕਿ ਉੱਤਰ ਪ੍ਰਦੇਸ਼ ਚ ਉਨ੍ਹਾਂ ਦੀ ਪਾਰਟੀ ਇਸ ਵਾਰ ਲੋਕ ਸਭਾ ਚੋਣਾਂ ਚ 74 ਸੀਟਾਂ ਜਿੱਤੇਗੀ। ਗੋਰਖਪੁਰ ਦੇ ਬੈਨੀਗੰਜ ਸਥਿਤ ਪਾਰਟੀ ਦੇ ਦਫ਼ਤਰ ਵਿਖੇ ਚੋਣਾਂ ਸਬੰਧੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਨੱਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦਾਆਵਾ ਕੀਤਾ।

 

 

ਉਨ੍ਹਾਂ ਕਿਹਾ ਕਿ ਸੂਬੇ ਚ ਭਾਜਪਾ ਪੱਖੀ ਲਹਿਰ ਚੱਲ ਰਹੀ ਹੈ। ਪਹਿਲੇ ਗੇੜੇ ਚ ਵੋਟਿੰਗ ਵਾਲੇ ਖੇਤਰਾਂ ਦਾ ਮਾਹੌਲ ਦੇਖ ਕੇ ਲੱਗ ਰਿਹਾ ਹੈ ਕਿ ਲੋਕ ਇਸ ਵਾਰ ਭਾਜਪਾ ਦੇ ਪੱਖ ਚ ਇਕਪਾਸੜ ਵੋਟਾਂ ਪਾਉਣਗੇ। ਉਨ੍ਹਾਂ ਕਿਹਾ ਕਿ ਗੋਰਖਪੁਰ, ਸੰਤ ਕਬੀਰ ਨਗਰ, ਦੇਵਰੀਆ ਸਮੇਤ ਗੋਰਖਪੁਰ ਖੇਤਰ ਦੀ ਉਨ੍ਹਾਂ ਸੀਟਾਂ ਦੇ ਉਮੀਦਾਰ ਛੇਤੀ ਹੀ ਐਲਾਨ ਕੀਤੇ ਜਾਣਗੇ।

 

ਮੀਟਿੰਗ ਚ ਗੋਰਖਪੁਰ ਖੇਤਰ ਦੇ 13 ਲੋਕ ਸਭਾ ਖੇਤਰਾਂ ਦੇ ਲੋਕ ਸਭਾ ਇੰਚਾਰਜ, ਸਾਥੀ ਅਤੇ ਹੋਰ ਆਗੂ ਸ਼ਾਮਲ ਹੋ ਰਹੇ ਹਨ। ਕੇਂਦਰੀ ਮੰਤਰੀ ਸ਼ਿਵਪ੍ਰਤਾਪ ਸ਼ੁਕਲ, ਖੇਤਰੀ ਪ੍ਰਧਾਨ ਡਾ. ਧਰਮਿੰਦਰ ਸਿੰਘ, ਖੇਤਰ ਦੇ ਤਿੰਨ ਮਹਾਮੰਤਰੀ ਅਤੇ ਖੇਤਰੀ ਮਹਾਮੰਤਰੀ ਸੰਗਠਨ ਰਤਨਾਕਰ ਬੈਠਕ ਚ ਸ਼ਾਮਲ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:health minister J P Nadda claims that in lok sabha electons BJP will win 74 seats in Uttar Pradesh