ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦੀ ਨਾਂਹ ਨੇ ਤੋੜਿਆ ਕੇਜਰੀਵਾਲ ਦਾ ਦਿਲ

ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਹੈ ਕਿ ਕਾਂਗਰਸ (Congress) ਨੇ ਲੋਕ ਸਭਾ ਚੋਣਾਂ (Lok Sabha Elections 2019) ਦੇ ਲਈ ਦਿੱਲੀ ਚ ਆਮ ਆਦਮੀ ਪਾਰਟੀ (ਆਪ) (Aam Aadmi Party) ਨਾਲ ਗਠਜੋੜ ਕਰਨ ਤੋਂ ਨਾਂਹ ਕਰ ਦਿੱਤੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਖ਼ਾਸ ਜਾਣਕਾਰੀ ਮੁਤਾਬਕ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਗਠਜੋੜ (AAP-Congress Alliance) ਦੀ ਗੱਲ ਤੇ ਸਹਿਮਤ ਹੋ ਜਾਂਦੀ ਹੈ ਤਾਂ ਭਾਰਤੀ ਜਨਤਾ ਪਾਰਟੀ (ਭਾਜਪਾ) (BJP)  ਦਿੱਲੀ ਦੀਆਂ ਸਾਰੀਆਂ ਸੱਤ (7) ਲੋਕ ਸਭਾ ਸੀਟਾਂ ਤੇ ਹਾਰ ਜਾਵੇਗੀ।

 

ਸਮਾਚਾਰ ਏਜੰਸੀ ਏਐਨਆਈ ਨੂੰ ਦਿਤੇ ਬਿਆਨ ਚ ਚਾਂਦਨੀ ਚੌਕ ਸੰਸਦੀ ਖੇਤਰ ਚ ਇੱਕ ਲੋਕ ਰੈਲੀ ਚ ਕੇਜਰੀਵਾਲ ਨੇ ਕਿਹਾ, ਉਹ ਗਠਜੋੜ ਲਈ ਕਾਂਗਰਸ ਨੂੰ ਸਮਝਾਉਂਦੇ–ਸਮਝਾਉਂਦੇ ਥੱਕ ਗਏ ਪਰ ਕਾਂਗਰਸ ਨੇ ਇਸ ਗੱਲ ਨੂੰ ਸਮਝਣ ਤੋਂ ਹੀ ਇਨਕਾਰ ਕਰ ਦਿੱਤਾ, ਜੇਕਰ ਅੱਜ ਕਾਂਗਰਸ ਨਾਲ ਸਾਡਾ ਗਠਜੋੜ ਹੋ ਜਾਂਦਾ ਹੈ ਤਾਂ ਭਾਜਪਾ ਨੂੰ ਦਿੱਲੀ ਚ ਸਾਰੀਆਂ ਸੀਟਾਂ ਤੋਂ ਹੱਥ ਧੋਣਾ ਪੈਵੇਗਾ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰੇਕ ਭਾਜਪਾ ਉਮੀਦਵਾਰ ਖਿਲਾਫ਼ ਸਿਰਫ ਇੱਕ ਉਮੀਦਵਾਰ ਹੋਣਾ ਚਾਹੀਦਾ ਹੈ। ਵੋਟਾਂ ਨੂੰ ਵੰਡਣ ਤੋਂ ਬਚਾਉਣਾ ਚਾਹੀਦਾ ਹੈ। ਜਦੋਂ ਦੋ ਪਾਰਟੀਆਂ ਇੱਕਠੀਆਂ ਹੋ ਜਾਣਗੀਆਂ ਤਾਂ ਦੂਜੀ ਪਾਰਟੀ ਨੂੰ ਹਰਾਉਣ ਖੁੱਦ ਹੀ ਆਸਾਨ ਹੋ ਜਾਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸ ਦੇਇਏ ਕਿ ਇਸੇ ਮਹੀਨੇ ਦੀ ਸ਼ੁਰੂਆਤ ਚ ਆਪ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਕਾਂਗਰਸ ਨੇ ਇਸ ਸਾਲ ਅਪ੍ਰੈਲ–ਮਈ ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਨਾਲ ਗਠਜੋੜ ਕਰਨ ਤੋਂ ਇਨਕਾਰ ਕੀਤਾ ਹੈ।

 

ਕੇਜਰੀਵਾਲ ਨੇ ਇਹ ਟਿੱਪਣੀ ਉਨ੍ਹਾਂ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਿੱਲੀ ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) (NCP) ਪ੍ਰਧਾਨ ਸ਼ਰਦ ਪਵਾਰ ਦੇ ਘਰ ਤੇ ਵਿਰੋਧੀ ਪਾਰਟੀ ਦੇ ਨੇਤਾਵਾਂ ਦੀ ਬੈਠਕ ਚ ਹਿੱਸਾ ਲੈਣ ਦੇ ਇੱਕ ਦਿਨ ਬਾਅਦ ਕੀਤੀ ਸੀ।

 

ਦੱਸਣਯੋਗ ਹੈ ਕਿ ਸਾਲ 2014 ਚ ਹੋਈਆਂ ਲੋਕ ਸਭ ਚੋਣਾਂ ਚ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ ਸੱਤ (7) ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਪਰ ਅਰਵਿੰਦ ਕੇਜਰੀਵਾਲ ਇਸ ਵਾਰ ਇਹ ਮੌਕਾ ਹੱਥੋਂ ਗੁਆਉਂਣਾ ਨਹੀਂ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਕਾਂਗਰਸ ਪਾਰਟੀ ਨਾਲ ਗਠਜੋੜ ਕਰਨ ਦੀ ਗੱਲ ਕਹੀ ਹੈ ਜਿਸ ਨੂੰ ਕਾਂਗਰਸ ਨੇ ਨਕਾਰ ਦਿੱਤਾ ਹੈ।

 

 

 

 

/

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:heart of Kejriwal broke the Congresss no