ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੱਟ ਗਿਣਤੀ ’ਤੇ ਮੇਨਕਾ ਦੇ ਬਿਆਨ ’ਤੇ ਹੇਮਾ ਮਾਲਿਨੀ ਦਾ ਇਹ ਜਵਾਬ

ਘੱਟ ਗਿਣਤੀ ’ਤੇ ਮੇਨਕਾ ਦੇ ਬਿਆਨ ’ਤੇ ਹੇਮਾ ਮਾਲਿਨੀ ਦਾ ਇਹ ਜਵਾਬ

ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਮੌਜੂਦਾ ਸੰਸਦ ਹੇਮਾ ਮਾਲਿਨੀ ਨੇ ਕਈ ਮੁੱਦਿਆਂ ਉਤੇ ਆਪਣੀ ਰਾਏ ਬੇਬਾਕੀ ਨਾਲ ਰੱਖਦੇ ਹੋਏ ਦੁਬਾਰਾ ਜਿੱਤ ਦੇ ਪ੍ਰਤੀ ਆਪਣਾ ਵਿਸ਼ਵਾਸ ਪ੍ਰਗਟ ਕੀਤਾ। ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਹੇਮਾ ਨੇ ਕਿਹਾ ਕਿ ਉਹ ਆਪਣੇ ਚੰਗਾ ਕੰਮ ਦੀ ਬਦੌਲਤ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਵਿਸ਼ਵਾਸ ਹੈ।

 

ਉਨ੍ਹਾਂ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ਨੇ ਕਈ ਸਾਰੇ ਚੰਗੇ ਕੰਮ ਕੀਤੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਫਿਰ ਤੋਂ ਚੁਣਨਗੇ। ਪੂਰੀ ਵਿਵਸਥਾ ਬਦਲ ਰਹੀ ਹੈ। ਲੋਕ ਹੁਣ ਵਿਕਾਸ ਚਾਹੁੰਦੇ ਹਨ। ਜਾਤੀ ਅਧਾਰਿਤ ਰਾਜਨੀਤੀ ਹੁਣ ਕੰਮ ਨਹੀਂ ਕਰ ਰਹੀ।

 

ਮੇਨਕਾ ਦੇ ਘੱਟ ਗਿਣਤੀ ਵਾਲੇ ਬਿਆਨ ਉਤੇ ਹੇਮਾ ਦਾ ਜਵਾਬ

 

ਘੱਟ ਗਿਣਤੀ ਵੋਟਰਾਂ ਨੂੰ ਲੈ ਕੇ ਮਾਨਕਾ ਗਾਂਧੀ ਦੇ ਬਿਆਨ ਉਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਹੇਮਾ ਮਾਲਿਨੀ ਨੇ ਕਿਹਾ ਕਿ ਤਿੰਨ ਤਲਾਕ ਦੇ ਮੁੱਤੇ ਉਤੇ ਕਈ ਘੱਟ ਗਿਣਤੀ ਵਰਗ ਦੀਆਂ ਮਹਿਲਾਵਾਂ ਨੇ ਉਸਦਾ ਸਮਰਥਨ ਕੀਤਾ। ਪ੍ਰੰਤੂ, ਜੇਕਰ ਨਹੀਂ ਸੀ ਕਰਦੇ ਤਾਂ ਉਨ੍ਹਾਂ ਨੂੰ ਸਭ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਪੱਖ ਵਿਚ ਵੋਟ ਦਿੰਦਾ ਹੈ ਅਤੇ ਕੌਣ ਨਹੀਂ ਦਿੰਦਾ। ਇਸ ਤਰ੍ਹਾਂ ਦੀ ਭਾਵਨਾ ਮੇਰੇ ਅੰਦਰ ਨਹੀਂ ਹੈ। ਸਾਰੇ ਅਲੱਗ–ਅਲੱਗ ਤਰ੍ਹਾਂ ਦੇ ਹੁੰਦੇ ਹਨ।

 

ਜ਼ਿਕਰਯੋਗ ਹੈ ਕਿ ਉਤਰ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਭਾਜਪਾ ਉਮੀਦਵਾਰ ਅਤੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਵੱਲੋਂ ਘੱਟ ਗਿਣਤੀਆਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਦਿੱਤੇ ਗਿਆ ਬਿਆਨ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hema Malini reacts on Maneka Gandhi statement over minority