ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

HINDUSTAN EXCLUSIVE | NYAY ਦਾ ਬੋਝ ਮਿਡਲ ਕਲਾਸ 'ਤੇ ਨਹੀਂ ਪਵੇਗਾ: ਪ੍ਰਿਅੰਕਾ ਗਾਂਧੀ

ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ਦੇ ਰਾਜਨੀਤਿਕ ਪੈਨਲ ਉੱਤੇ ਬਤੌਰ ਕਾਂਗਰਸ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਆਗਮਨ ਨੇ ਸਿਆਸੀ ਮਾਹੌਲ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਰੋਡ ਸ਼ੋਅ ਅਤੇ ਜਨ ਸਭਾਵਾਂ ਵਿੱਚ ਪ੍ਰਿਅੰਕਾ ਹਰ ਇੱਕ ਮੁੱਦੇ ਉੱਤੇ ਬੇਬਾਕੀ ਨਾਲ ਆਪਣੀ ਗੱਲ ਰੱਖ ਰਹੀ ਹੈ। ਇਸੇ ਚੋਣਾਵੀ ਮਾਹੌਲ ਵਿਚਕਾਰ ਹਿੰਦੁਸਤਾਨ ਦੇ ਮੁੱਖ ਸੰਪਾਦਕ ਸ਼ਸ਼ੀ ਸ਼ੇਖਰ ਨੇ ਉਨ੍ਹਾਂ ਨਾਲ ਵਿਸਤਾਰ ਨਾਲ ਗੱਲਬਾਤ ਕੀਤੀ। 

 

ਕਾਂਗਰਸ ਨਿਆਂ, ਕਿਸਾਨਾਂ ਦੀਆਂ ਸਮੱਸਿਆ ਅਤੇ ਬੇਰੁਜ਼ਗਾਰੀ ਨੂੰ ਮੁੱਦਾ ਬਣਾ ਰਹੀ ਹੈ। ਪਾਰਟੀ ਦੀ ਚੋਣ ਰਣਨੀਤੀ ਨਿਆਂ ਸਕੀਮ ਦੇ ਆਲੇ ਦੁਆਲੇ ਹੈ।  ਕੀ ਇਹ ਸਕੀਮ  'ਗੇਮ ਚੇਜ਼ਰ' ਹੋਵੇਗੀ? ਕਿਵੇਂ?

 

ਨਿਆਂ ਇੱਕ ਅਜਿਹੀ ਯੋਜਨਾ ਹੈ, ਜੋ ਗੇਮਚੇਂਜਰ ਸਾਬਤ ਹੋ ਸਕਦੀ ਹੈ ਕਿਉਂਕਿ ਅੱਜ ਦੀ ਜੋ ਸਥਿਤੀ ਹੈ, ਉਸ ਵਿੱਚ ਕਿਸਾਨ, ਗਰੀਬ ਅਤੇ ਜੋ ਬੇਰੁਜ਼ਗਾਰ ਨੌਜਵਾਨ ਹੈ ਪੂਰੀ ਤਰ੍ਹਾਂ ਨਾਲ ਜੁਲਮ ਤੋ ਤੰਗ ਹੈ।

ਉਨ੍ਹਾਂ ਲਈ ਜੋ ਸਰਕਾਰੀ ਸਹਿਯੋਗ ਸਿਸਟਮ ਹੁੰਦੇ ਹਨ ਜੋ ਕਿਸਾਨਾਂ ਲਈ ਯੋਜਨਾਵਾਂ ਸਨ, ਜੋ ਮਨਰੇਗਾ ਵਰਗੀਆਂ  ਯੋਜਨਾਵਾਂ ਸਨ, ਉਨ੍ਹਾਂ ਨੂੰ ਕਮਜ਼ੋਰ ਕੀਤਾ ਗਿਆ। ਅਜਿਹੇ ਸਮੇਂ ਵਿੱਚ ਜੇਕਰ ਉਨ੍ਹਾਂ ਨੂੰ ਇੱਕ ਬੇਸਿਕ ਆਮਦਨ ਅਤੇ ਬੇਸਿਕ ਸਮੱਰਥਨ ਮਿਲੇ ਜਿਸ ਰਾਹੀਂ ਗ਼ਰੀਬੀ ਦੀ ਦਲਦਲ ਨਾਲ ਕੋਈ ਪਰਿਵਾਰ ਉਪਰ ਉਠ ਜਾਵੇ ਤਾਂ ਘੱਟ ਤੋਂ ਘੱਟ ਉਹ ਸ਼ੁਰੂਆਤ ਤਾਂ ਕਰ ਸਕਦੇ  ਹਨ। ਵਿਕਾਸ ਦੀ ਉਮੀਦ ਕਰ ਸਕਦੇ ਹੈ।  ਇਸ ਲਈ ਇਹ ਯੋਜਨਾ ਗੇਮ ਚੇਂਜਰ ਸਾਬਤ ਹੋਵੇਗੀ। 

 

ਭਾਜਪਾ ਨੇ ਜਾਣਬੁੱਝ ਕੇ ਗ਼ਲਤ ਪ੍ਰਚਾਰ ਕੀਤਾ ਹੈ ਕਿ ਨਿਆਂ ਯੋਜਨਾ ਲਈ ਮੱਧ ਵਰਗਾਂ ਉੱਤੇ ਟੈਕਸਾਂ ਦਾ ਬੋਝ ਲਗਾਇਆ ਜਾਵੇਗਾ। ਇਹ ਬਿਲਕੁਲ ਗ਼ਲਤ ਪ੍ਰਚਾਰ ਹੈ ਅਤੇ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੱਧ ਵਰਗ 'ਤੇ ਅਜਿਹਾ ਕੋਈ ਬੋਝ ਨਹੀਂ ਪਵੇਗਾ। ਪੰਜ ਸਾਲਾਂ ਵਿਚ ਗ਼ਰੀਬਾਂ, ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਨਾਲ ਜੋ ਅਨਿਆਂ ਹੋਇਆ ਹੈ, ਉਸ ਅਨਿਆਂ ਨੂੰ ਖ਼ਤਮ ਕਰਨ ਲਈ ਇਹ ਨਿਆਂ ਯੋਜਨਾ ਬਹੁਤ ਮਹੱਤਵਪੂਰਨ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:HINDUSTAN EXCLUSIVE NYAY burden will not on middle class: Priyanka Gandhi