ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਾਨਦਾਰ ਚੌਕੀਦਾਰ ਜਾਂ ਭ੍ਰਿਸ਼ਟ ਨਾਮਦਾਰ, ਚੋਣ ਤੁਹਾਡੀ ਹੈ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੰਘੇ ਪੰਜ ਸਾਲਾਂ ਚ ਲੋਕਾਂ ਦੀ ਹਿੱਸੇਦਾਰੀ ਨਾਲ ਚਲਣ ਵਾਲੀ ਇਕ ਮਜ਼ਬੂਤ ਫੈਸਲੇ ਲੈਣ ਵਾਲੀ ਸਰਕਾਰ, ਦੁਨੀਆ ਨੇ ਭਾਰਤ ਚ ਦੇਖੀ ਹੈ। ਇਸ ਤੋਂ ਪਹਿਲਾਂ 10 ਸਾਲਾਂ ਤਕ ਰਿਮੋਟ ਵਾਲੀ ਸਰਕਾਰ ਦੇ ਦਿਨਾਂ ਚ ਹਰੇਕ ਦਿਨ ਘੁਟਾਲਿਆਂ, ਘੱਪਲਿਆਂ ਦੀਆਂ ਖ਼ਬਰਾਂ ਆਉਂਦੀਆਂ ਸੀ। ਅੱਜ ਦੁਨੀਆ ਭਾਰਤ ਨੂੰ ਮਹਾਸ਼ਕਤੀ ਵਜੋਂ ਦੇਖ ਰਹੀ ਹੈ।

 

 

ਪੀਐਮ ਮੋਦੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਮਾਨਦਾਰ ਚੌਕੀਦਾਰ ਚਲੇਗਾ ਜਾਂ ਫਿਰ ਭ੍ਰਿਸ਼ਟ ਨਾਮਦਾਰ। ਹਿੰਦੁਸਤਾਨ ਦੇ ਹੀਰੋ ਚਲਣਗੇ ਜਾਂ ਪਾਕਿਸਤਾਨ ਦੇ ਹਮਾਇਤੀ, ਇਸ ਦੀ ਚੋਣ ਕਰਨੀ ਤੁਹਾਡੇ ਹੱਥ ਹੈ। ਉਨ੍ਹਾਂ ਕਿਹ ਕਿ ਇਸ ਚੌਕੀਦਾਰ ਨੇ ਅੱਤਵਾਦ ਦੇ ਸਰਪਰਸਤਾਂ ਚ ਇਹ ਡਰ ਬਿਠਾਇਆ ਹੈ ਕਿ ਉਨ੍ਹਾਂ ਦੀ ਇਕ ਗਲਤੀ, ਉਨ੍ਹਾਂ ਨੂੰ ਭਾਰੀ ਪਵੇਗੀ। ਇਹ ਚੌਕੀਕਾਰ ਉਨ੍ਹਾਂ ਨੂੰ ਪਾਤਾਲ ਤੋਂ ਵੀ ਕੱਢ ਕੇ ਲੈ ਆਵੇਗਾ ਤੇ ਉਨ੍ਹਾਂ ਨੂੰ ਸਜ਼ਾ ਦੇਵੇਗਾ।

 

ਮੋਦੀ ਨੇ ਕਾਂਗਰਸ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪਹਿਲਾਂ ਦੀ ਸਰਕਾਰ ਪਾਕਿਸਤਾਨ ਸਾਹਮਣੇ ਕਮਜ਼ੋਰ ਸੀ, ਫ਼ੌਜੀ ਬਦਲਾ ਲੈਣ ਦੀ ਮੰਗ ਕਰਦੇ ਸਨ ਪਰ ਉਸ ਵੇਲੇ ਦੀ ਸਰਕਾਰ ਨੂੰ ਸੱਪ ਸੁੰਘ ਜਾਂਦਾ ਸੀ। ਮੋਦੀ ਨੇ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਪੂਰਾ ਦੇਸ਼ ਕੌਮੀ ਸੁਰੱਖਿਆ ਲਈ ਇਕ ਲਹਿ ਚ ਗੱਲ ਕਰ ਰਿਹਾ ਹੈ। ਇਹੀ ਵਿਸ਼ਵਾਸ ਮੇਰੀ ਤਾਕਤ ਰਿਹਾ ਹੈ, ਜਿਸ ਦੇ ਦਮ ਤੇ ਮੈਂ ਵੱਡੇ ਅਤੇ ਸਖਤ ਫੈਸਲੇ ਲੈ ਸਕਿਆ ਹਾਂ।


ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਜੰਮੂ–ਕਸ਼ਮੀਰ ਤੋਂ ਫ਼ੌਜ ਨੂੰ ਅਤੇ ਫ਼ੌਜੀਆਂ ਨੂੰ ਮਿਲੇ ਵਿਸ਼ੇਸ਼ ਅਧਿਕਾਰ ਨੂੰ ਹਟਾਉਣ ਦੀ ਗੱਲ ਕਰ ਰਹੀ ਹੈ, ਜਿਹੜੇ ਲੋਕ ਪਹਿਲੀ ਵਾਰ ਵੋਟ ਪਾਉਣ ਵਾਲੇ ਹਨ ਮੈਂ ਉਨ੍ਰਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੌਮੀ ਸੁਰੱਖਿਆ ਨਾਲ ਸਮਝੌਤਾ ਤੁਹਾਨੂੰ ਮਜ਼ਨੂਰ ਹੈ?

 

ਮੋਦੀ ਨੇ ਕਿਹਾ ਕਿ ਅੱਜ ਸਵੈਂ–ਰੋਜ਼ਗਾਰ ਲਈ ਨੌਜਵਾਨਾਂ ਨੂੰ ਬੈਂਕ ਤੋਂ ਬਿਨਾ ਗਾਰੰਟੀ ਲੋਨ ਮਿਲ ਰਹੇ ਹਨ, ਪਿੰਡ–ਪਿੰਡ ਸੜਕਾਂ ਬਣ ਰਹੀਆਂ ਹਨ ਜਦਕਿ ਸਾਲਾਂ ਤੋਂ ਲਮਕੇ ਪ੍ਰੋਜੈਕਟ ਅੱਜ ਪੂਰੇ ਹੋ ਰਹੇ ਹਨ ਤਾਂ ਇਸ ਦੇ ਪਿੱਛੇ ਤੁਹਾਡੀ ਵੋਟ ਦੀ ਤਾਕਤ ਹੈ।

 

ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਅਤੇ ਐਨਡੀਏ ਨੇ ਇਸ ਵਾਰ ਵੱਡੇ ਪ੍ਰਣ ਲਏ ਹਨ। 23 ਮਈ ਮਗਰੋਂ ਇਕ ਵਾਰ ਮੁੜ ਜਦੋਂ ਮੋਦੀ ਸਰਕਾਰ ਬਣੇਗੀ ਤਾਂ ਪੀਐਮ ਕਿਸਾਨ ਯੋਜਨਾ ਦਾ ਲਾਭ ਦੇਸ਼ ਦੇ ਸਾਰੇ ਕਿਸਾਨਾਂ ਨੂੰ ਮਿਲੇਗਾ ਜਦਕਿ ਦਿਨ–ਰਾਤ ਮਿਹਨਤ ਕਰਨ ਵਾਲੇ ਛੋਟੇ ਕਿਸਾਨਾਂ ਨੂੰ ਵੀ 60 ਸਾਲ ਦੀ ਉਮਰ ਮਗਰੋਂ ਪੈਨਸ਼ਨ ਮਿਲੇਗੀ।

 

ਮੋਦੀ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਦਿੱਲੀ ਦੇ ਤੁਗਲਕ ਰੋਡ ਤੇ ਮਿਲ ਰਹੀਆਂ ਨੋਟਾਂ ਦੀ ਗੱਡੀਆਂ ਨਾਲ ਭਰੀ ਬੋਰੀਆਂ ਕਾਂਗਰਸ ਦੀ ਅਸਲੀ ਪਛਾਣ ਹੈ। ਇਨ੍ਹਾਂ ਚੋਣਾਂ ਚ ਵੀ ਕਾਂਗਰਸ ਨੇ ਜਿਸ ਢੰਗ ਨਾਲ ਤੁਗਲਕ ਰੋਡ ਚੋਣ ਘੁਟਾਲਾ ਕੀਤਾ ਹੈ, ਉਹ ਦੇਸ਼ ਦੇਖ ਰਿਹਾ ਹੈ, ਸਾਡੇ ਨੌਜਵਾਨ ਵੋਟਰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜਾ ਪੈਸਾ ਗਰੀਬ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਮੱਧ ਪ੍ਰਦੇਸ਼ ਸਰਕਾਰ ਨੂੰ ਭੇਜਿਆ ਗਿਆ ਸੀ, ਉਹ ਪੈਸਾ ਲੁੱਟ ਕੇ ਕਾਂਗਰਸ ਚੋਣਾਂ ਚ ਲਗਾ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Honest chowkidar or corrupt naamdaar choice is yours says PM Modi in Maharashtra