ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਲਾਂ ਦੀ ਨਹੀਂ ਕੋਈ ਪਰਵਾਹ, ਮੈਂ ਤਾਂ ਕਰ ਰਿਹਾ ਦੇਸ਼ ਸੇਵਾ: ਮੋਦੀ

ਹਰਿਆਣਾ ਦੇ ਕੁਰੂਕਸ਼ੇਤਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰਿਆਣਾ ਜੈ ਜਵਾਨ, ਜੈ ਕਿਸਾਨ ਦਾ ਸਵਰਗ ਹੈ, ਇੱਥੋਂ ਦੇ ਕਿਸਾਨ ਪੂਰੇ ਮੁਲਕ ਲਈ ਮਿਸਾਲ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਕਿਸਾਨੀ ਲਈ ਖੇਤੀਬਾੜੀ ਦੀ ਵਿਵਸਥਾ ਨੂੰ ਘੱਟ ਲਾਗਤ ਅਤੇ ਪਾਰਦਰਸ਼ੀ ਬਣਾਉਣ ਲਈ ਕੰਮ ਕਰੇ ਹਾਂ।

 

ਵਿਰੋਧੀਆਂ ਹਮਲਾ ਬੋਲਦਿਆਂ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਨਾਮਦਾਰ ਜਿਸ ਤਰ੍ਹਾਂ ਆਪਣੇ ਪਿਆਰ ਦੀ ਡਿਕਸ਼ਨਰੀ ਦਿਖਾ ਰਹੇ ਨੇ, ਉਸ ਤੇ ਕੋਈ ਸਵਾਲ ਨਹੀਂ ਚੁਕਦਾ। ਮੈਨੂੰ ਗਾਲਾਂ ਦੇਣ ਲਗਿਆਂ ਉਨ੍ਹਾਂ ਨੇ ਕਿੰਨੀ ਵਾਰ ਹਦਾਂ ਟੱਪੀਆਂ ਹਨ, ਇਹ ਵੀ ਇਨ੍ਹਾਂ ਦੀ ਪਿਆਰ ਵਾਲੀ ਡਿਕਸ਼ਨਰੀ ਤੋਂ ਪਤਾ ਚੱਲਦਾ ਹੈ।

 

ਮੋਦੀ ਨੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਬਣਨ ਮਗਰੋਂ ਮੋਸਟ ਸਟੂਪਿਡ ਪੀਐਮ ਕਿਹਾ ਗਿਆ, ਜਵਾਨਾਂ ਦੇ ਲਹੂ ਦਾ ਦਲਾਲ ਕਿਹਾ ਗਿਆ। ਇਨ੍ਹਾਂ ਦੇ ਪਿਆਰ ਦੀ ਡਿਕਸ਼ਨਰੀ ਤੋਂ ਮੇਰੇ ਲਈ ਗੱਦਾਫ਼ੀ, ਮੁਸੋਲਿਨੀ ਅਤੇ ਹਿਟਲਰ ਵਰਗੇ ਸ਼ਬਦ ਵੀ ਚਲਦੇ ਰਰਿੰਦੇ ਹਨ।

 

ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਵਿਰੋਧੀਆਂ ਚ ਵੱਡ-ਵੱਡੇ ਨੇਤਾਵਾਂ ਨੇ ਮੈਨੂੰ ਮਾਨਸਿਕ ਤੌਰ ਤੇ ਬੀਮਾਰ ਦਸਿਆ, ਨੀਚ ਕਿਸਮ ਦਾ ਆਦਮੀ ਕਿਹਾ, ਇੱਥੋਂ ਤਕ ਕਿ ਇਹ ਵੀ ਪੁੱਛਿਆ ਗਿਆ ਕਿ ਮੇਰੇ ਪਿਤਾ ਕੌਣ ਸਨ ਇਹ ਨਹੀਂ ਪਤਾ। ਮੋਦੀ ਨੇ ਕਿਹਾ ਕਿ ਇਨ੍ਹਾਂ ਦੀ ਗਾਲਾਂ ਦੀ ਪਰਵਾਹ ਨਾ ਕੀਤੇ ਬਿਨਾ ਮੈਂ ਪੂਰੀ ਤਾਕਤ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹਾਂ।

 

ਮੋਦੀ ਨੇ ਅੱਗੇ ਕਿਹਾ ਕਿ ਹਰਿਆਣਾ ਵੀ ਲੰਘੇ 5 ਸਾਲਾਂ ਚ ਵੱਡੇ ਬਦਲਾਅ ਦਾ ਗਵਾਹ ਹੈ। ਮੈਂ ਪਾਣੀਪਤ ਤੋਂ ਹੀ ਬੇਟੀ ਪੜਾਓ-ਬੇਟੀ ਬਚਾਓ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਹਰਿਆਣਾ ਨੇ ਇਨ੍ਹਾਂ 5 ਸਾਲਾਂ ਚ ਧੀਆਂ ਦਾ ਬਹੁਤ ਧਿਆਨ ਰਖਿਆ ਹੇ।

 

ਮੋਦੀ ਨੇ ਕਿਹਾ ਕਿ ਮੇਰਾ ਸੁਫ਼ਨਾ ਹੈ ਕਿ ਭਾਰਤ ਸਪੋਰਟਿੰਗ ਸੁਪਰ ਪਾਵਰ ਬਣੇ। ਇਸ ਵਿਚ ਹਰਿਆਣਾ ਦੇ ਸਪੂਤਾਂ, ਖਾਸ ਕਰਕੇ ਧੀਆਂ ਦੀ ਬਹੁਤ ਵੱਡੀ ਭੂਮਿਕਾ ਹੋਣ ਵਾਲੀ ਹੈ। ਅਸੀਂ ਫਾਈਟਰ ਪਾਇਲਟ ਅਤੇ ਮਿਲਟਰੀ ਪੁਲਿਸ ਚ ਜਾਣ ਦੇ ਰਸਤੇ ਵੀ ਧੀਆਂ ਲਈ ਖੋਲ ਦਿੱਤੇ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I do not care about abusing I am serving the country says Modi