ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹੁਮਤ ਤੋਂ ਪੱਛੜੀ ਐਨਡੀਏ ਤਾਂ ਸਰਕਾਰ ਬਣਾਉਣ ਦਾ ਦਾਅਵਾ ਕਰੇਗਾ ਵਿਰੋਧੀ ਧਿਰ

ਕਾਂਗਰਸ ਤੇ ਕੁਝ ਹੋਰ ਵਿਰੋਧੀ ਪਾਰਟੀਆਂ ਇਸ ਰਣਨੀਤੀ ਉੱਤੇ ਕੰਮ ਕਰ ਰਹੀਆਂ ਹਨ ਕਿ ਜੇ 23 ਮਈ ਨੂੰ ਕੌਮੀ ਜਮਹੂਰੀ ਗੱਠਜੋੜ (NDA) 272 ਦੇ ਜਾਦੂਮਈ ਅੰਕੜੇ ਤੋਂ ਥੋੜ੍ਹਾ ਜਿਹਾ ਵੀ ਪਿਛਾਂਹ ਰਹਿ ਜਾਂਦਾ ਹੈ, ਤਾਂ ਉਹ ਛੇਤੀ ਤੋਂ ਛੇਤੀ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ

 

 

ਪਿਛਲੇ ਹਫ਼ਤੇ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਖ਼ਜ਼ਾਨਚੀ ਅਹਿਮਦ ਪਟੇਲ ਤੇ ਸੀਨੀਅਰ ਪਾਰਟੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਰਾਹੁਲ ਗਾਂਧੀ ਦੀ ਰਿਹਾਇਸ਼ਗਾਹ ਉੱਤੇ ਨਤੀਜੇ ਵਾਲੇ ਦਿਨ ਭਾਵ 23 ਮਈ ਨੂੰ ਅਪਣਾਈ ਜਾਣ ਵਾਲੀ ਰਣਨੀਤੀ ਨੂੰ ਲੈ ਕੇ ਘੰਟਿਆਂ ਬੱਧੀ ਮੈਰਾਥਨ ਮੀਟਿੰਗ ਕੀਤੀ। ਪੂਰੇ ਮਾਮਲੇ ਵਿੱਚ ਵਾਕਫ਼ਦ ਦੋ ਸੀਨੀਅਰ ਪਾਰਟੀ ਸੂਤਰਾਂ ਨੇ ਇਹ ਗੱਲਹਿੰਦੁਸਤਾਨ ਟਾਈਮਜ਼ਨੂੰ ਦੱਸੀ

 

 

 

ਚਰਚਾ ਮੁਤਾਬਕ, ਸਿੰਘਵੀ ਦੀ ਅਗਵਾਈ ਹੇਠ ਪਾਰਟੀ ਦੀ ਲੀਗਲ ਟੀਮ ਨੇ ਕੁਝ ਪ੍ਰਸਤਾਵ ਤਿਆਰ ਕੀਤੇ ਹਨ ਕਿ ਕਿਵੇਂ ਗ਼ੈਰ ਐੱਨਡੀਏ ਸਰਕਾਰ ਨੂੰ ਸਮਰਥਨ ਦੇਣ ਲਈ ਵੱਖੋਵੱਖਰੀਆਂ ਵਿਰੋਧੀ ਪਾਰਟੀਆਂ ਆਪਣੀ ਹਮਾਇਤ ਦੇ ਸਕਦੀਆਂ ਹਨ

 

 

ਇੱਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਕਿਸੇ ਵੀ ਲੋਕ ਸਭਾ ਵਿੱਚ ਬਹੁਮੱਤ ਨਾ ਮਿਲਣ ਦੀ ਹਾਲਤ ਵਿੱਚ ਅਸੀਂ ਸਭ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਾਂਗੇ। ਜੇ ਐੱਨਡੀਏ ਨੂੰ ਬਹੁਮੱਤ ਨਹੀਂ ਮਿਲਦਾ, ਤਾਂ ਅਸੀਂ ਕਰਨਾਟਕ ਮਾਡਲ ਅਪਣਾ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਾਂਗੇ। ਭਾਵੇਂ ਆਖ਼ਰੀ ਫ਼ੈਸਲਾ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਹੋਵੇਗਾ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If NDA loses majority Opposition will claim for the government know this is the strategy