ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕ ਕਰਜ਼ ਨਾ ਮੋੜਨ ਉੱਤੇ ਕੋਈ ਕਿਸਾਨ ਨਹੀਂ ਜਾਵੇਗਾ ਜੇਲ: ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਦੇਸ਼ ਦਾ ਕੋਈ ਕਿਸਾਨ ਬੈਂਕ ਦਾ ਕਰਜ਼ ਅਦਾ ਨਾ ਕਰਨ ਕਾਰਨ ਜੇਲ ਨਹੀਂ ਜਾਵੇਗਾ। ਰਾਹੁਲ ਨੇ ਰੀਵਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਲਿਖ ਦਿੱਤਾ ਹੈ ਕਿ 2019 ਦਾ ਚੋਣ ਜਿੱਤਣ ਤੋਂ ਬਾਅਦ ਰੀਵਾ, ਮੱਧ ਪ੍ਰਦੇਸ਼, ਹਿੰਦੁਸਤਾਨ ਦਾ ਕਿਸਾਨ ਕਰਜ਼ ਨਾ ਮੋੜਨ ਲਈ ਜੇਲ ਵਿੱਚ ਨਹੀਂ ਸੁੱਟਿਆ ਜਾਵੇਗਾ।

 

ਰੀਵਾ ਲੋਕ ਸਭਾ ਹਲਕਾ ਤੋਂ ਕਾਂਗਰਸ ਦੇ ਉਮੀਦਵਾਰ 24 ਸਾਲਾ ਸਿਧਾਰਥ ਤਿਵਾਰੀ ਹਨ ਜਦਕਿ ਉਨ੍ਹਾਂ ਦੇ ਸਾਹਮਣੇ ਭਾਜਪਾ ਦੇ ਸਾਂਸਦ ਜਨਾਰਦਨ ਮਿਸ਼ਰਾ ਮੈਦਾਨ ਵਿੱਚ ਹੈ। ਮੱਧ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਵੋਟਿੰਗ ਦੇ ਦੂਜੇ ਗੇੜ ਵਿੱਚ 6 ਮਈ ਨੂੰ ਰੀਵਾ ਵਿੱਚ ਮਤਦਾਨ ਹੋਵੇਗਾ।

 

ਰਾਹੁਲ ਗਾਂਧੀ ਨੇ ਲੋਕਾਂ ਨੂੰ ਵਾਅਦਾ ਕੀਤਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਨ ਉੱਤੇ ਇੱਕ ਸਾਲ ਵਿੱਚ 22 ਲੱਖ ਨੌਜਵਾਨਾਂ ਨੂੰ ਸਰਕਾਰੀ ਖੇਤਰ ਵਿੱਚ ਅਤੇ 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ।

 

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਉਤੇ ਨੌਜਵਾਨਾਂ ਨੂੰ ਨਵੇਂ ਬਿਜ਼ਨਸ ਸ਼ੁਰੂ ਕਰਨ ਲਈ ਤਿੰਨ ਸਾਲ ਤੱਕ ਕਿਸੇ ਪ੍ਰਕਾਰ ਦੀ ਆਗਿਆ ਲੈਣ ਦੀ ਲੋੜ ਨਹੀਂ ਹੋਵੇਗੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Congress Rule Farmers Will Not face jail for Loan Default Says Rahul Gandhi in Rewa