ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ 13 ਫੀ ਸਦੀ ਉਮੀਦਵਾਰਾਂ ਉਤੇ ਅਪਰਾਧਿਕ ਮਾਮਲੇ ਦਰਜ

ਪੰਜਾਬ ’ਚ 13 ਫੀ ਸਦੀ ਉਮੀਦਵਾਰਾਂ ਉਤੇ ਆਪਰਾਧਿਕ ਮਾਮਲੇ ਦਰਜ

ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਚੋਣ ਲੜ ਰਹੇ 278 ਉਮੀਦਵਾਰਾਂ ਵੱਲੋਂ ਦਿੱਤੇ ਗਏ ਹਲਫੀਆ ਬਿਆਨਾਂ ਦੇ ਮੁਲਾਂਕਣ ਤੋਂ ਸਾਹਮਣੇ ਆਇਆ ਹੈ ਕਿ 13 ਫੀਸਦੀ ਉਮੀਦਵਾਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।  ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 278 ਉਮੀਦਵਾਰ ਚੋਣ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 36 ਉਮੀਦਵਾਰਾਂ ਉਪਰ ਕੇਸ ਦਰਜ ਹਨ।

 

ਲੁਧਿਆਣਾ ਵਿਚ ਸਭ ਤੋਂ ਵੱਧ 6 ਉਮੀਦਵਾਰ ਹਨ, ਖਡੂਰ ਸਾਹਿਬ ਤੋਂ ਪੰਜ, ਫਿਰੋਜ਼ਪੁਰ ਅਤੇ ਸੰਗਰੂਰ ਤੋਂ ਚਾਰ–ਚਾਰ, ਬਠਿੰਡਾ, ਫਰੀਦਕੋਟ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਤਿੰਨ–ਤਿੰਨ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਦੋ–ਦੋ, ਪਟਿਆਲਾ ਅਤੇ ਅੰਮ੍ਰਿਸਰ ਤੋਂ ਇਕ ਇਕ ਉਮੀਦਵਾਰ ਸ਼ਾਮਲ ਹਨ।  ਜਲੰਧਤ ਦੇ ਸਾਰੇ ਉਮੀਦਵਾਰਾਂ ਦਾ ਰਿਕਾਰਡ ਸਾਫ ਸਾਹਮਣੇ ਆਇਆ ਹੈ, ਜਿਨ੍ਹਾਂ ਉਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।

 

ਸ਼੍ਰੋਮਣੀ ਅਕਾਲੀ ਦਲ ਦੇ 10 ਉਮੀਦਵਾਰਾਂ ਵਿਚੋਂ 7 ਉਮੀਦਵਾਰਾਂ ਉਤੇ ਕੇਸ ਦਰਜ ਹਨ, ਜਿਨ੍ਹਾਂ ਵਿਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਵਿਰੁੱਧ ਵੱਖ ਵੱਖ ਤਿੰਨ ਕੇਸ ਦਰਜ ਹਨ।

ਇਸ ਤੋਂ ਇਲਾਵਾ ਅਕਾਲੀ ਦਲ ਦੇ 6 ਉਮੀਦਵਾਰ ਸ਼ਾਮਲ ਹਨ, ਜਿਨ੍ਹਾਂ ਵਿਚ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ, ਖਡੂਰ ਸਾਹਿਬ ਤੋਂ ਜੰਗੀਰ ਕੌਰ, ਪਟਿਆਲਾ ਤੋਂ ਸੁਰਜੀ ਤਸੰਘ ਰੱਖੜਾ, ਫਤਿਹਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ, ਫਰੀਦਕੋਟ ਤੋਂ ਗੁਲਜਾਰ ਸਿੰਘ ਰਣੀਕੇ ਉਤੇ ਅਪਰਾਧਿਕ ਮਾਮਲੇ ਦਰਜ ਹਨ।

 

ਕਾਂਗਰਸ ਦੇ ਉਮੀਦਵਾਰਾਂ ਵਿਚੋਂ ਇਕੱਲੇ ਰਵਨੀਤ ਸਿੰਘ ਬਿੱਟੂ ਅਜਿਹੇ ਉਮੀਦਵਾਰ ਹਨ ਜਿੰਨਾਂ ਉਤੇ ਤਿੰਨ ਮਾਮਲੇ ਦਰਜ ਹਨ।

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਉਤੇ 8 ਮਾਮਲੇ ਦਰਜ ਹਨ।

 

ਪੰਜਾਬ ਏਕਤਾ ਪਾਰਟੀ ਦੀ ਮੁੱਖੀ ਸੁਖਪਾਲ ਸਿੰਘ ਖਹਿਰਾ ਉਤੇ ਐਨਡੀਪੀਐਸ ਦਾ ਇਕ ਕੇਸ ਦਰਜ ਹਨ।

ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ, ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਅਤੇ ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ ਉਤੇ ਵੀ ਇਕ–ਇਕ ਮਾਮਲਾ ਦਰਜ ਹੈ।

 

ਅੰਬੇਦਕਾਰ ਨੈਸ਼ਨਲ ਕਾਂਗਰਸ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਬਿੰਟੂ ਕੁਮਾਰ ਟੈਂਕ, ਆਜ਼ਾਦ ਉਮੀਦਵਾਰ ਰਵਿੰਦਰਪਾਲ ਸਿੰਘ ਜੋ ਬਾਬਾ ਜੀ ਬਰਗਰ ਵਾਲੇ ਨਾਲ ਮਸ਼ਹੂਰ ਹਨ ਉਤੇ ਵੀ ਇਕ–ਇਕ ਕੇਸ ਦਰਜ ਹੈ।  ਹਿੰਦੁਸਤਾਨ ਸ਼ਕਤੀ ਸੈਨਾ ਦੇ ਰਾਜਵੀਰ ਕੌਰ ਅਤੇ ਆਜ਼ਾਦ ਸਵਰਨ ਸਿੰਘ ਉਤੇ ਵੀ ਮਾਮਲਾ ਦਰਜ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Punjab 36 candidates face criminal cases