ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਟੀਵੀ ਦਿਨਾਕਰਣ ਦੇ ਹਮਾਇਤੀ ਕੋਲੋਂ 1.48 ਕਰੋੜ ਦੀ ਨਕਦੀ ਬਰਾਮਦ

ਇਨਕਮ ਟੈਕਸ ਵਿਭਾਗ ਨੇ ਤਾਮਿਲਨਾਡੂ ਦੇ ਥੈਣੀ ਜ਼ਿਲ੍ਹੇ ਚ ਟੀਟੀਵੀ ਦਿਨਾਰਕਣ ਦੀ ਅਗਵਾਈ ਵਾਲੀ ਅੰਮਾ ਮੱਕਲ ਮੁਨੇਤ੍ਰ ਕਝਗਮ (ਏਐਮਐਮਕੇ) ਵਰਕਰਾਂ ’ਤੇ ਚਲੀ ਛਾਪੇਮਾਰੀ ਦੀ ਕਾਰਵਾਈ ਪੂਰੀ ਕਰ ਲਈ ਹੈ। ਇਨਕਮ ਟੈਕਸ ਵਿਭਾਗ ਨੇ ਇਸ ਛਾਪੇਮਾਰੀ ਚ ਇਕ ਦੁਕਾਨ ਤੋਂ 1.48 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਜਿਹੜੇ ਕਿ ਲਿਫ਼ਾਫਿਆਂ ਚ ਬੰਦ ਸਨ ਤੇ ਇਨ੍ਹਾਂ ਲਿਫਾਫਿਆਂ ’ਤੇ ਵਾਰਡ ਨੰਬਰ ਅਤੇ ਵੋਟਰਾਂ ਦੀ ਗਿਣਤੀ ਲਿਖੀ ਹੋਈ ਹੈ। ਇਸ ਤੋਂ ਇਲਾਵਾ ਹਰੇਕ ਲਿਫਾਫੇ ’ਤੇ 300 ਰੁਪਏ ਲਿਖੇ ਹੋਏ ਹਨ।

 

ਅਫ਼ਸਰਾਂ ਮੁਤਾਬਕ ਦਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੁਆਰਾ ਨਿਯੁਕਤ ਨਿਗਰਾਨ ਦਸਤੇ ਦੇ ਅਫ਼ਸਰਾਂ ਅਤੇ ਇਨਕਮ ਟੈਕਸ ਵਿਭਾਗ ਦੇ ਅਫ਼ਸਰਾਂ ਦੀ ਇਕ ਟੀਮ ਨੇ ਤਾਮਿਲਨਾਡੂ ਦੇ ਥੈਣੀ ਲੋਕ ਸਭਾ ਖੇਤਰ ਚ ਸ਼ੱਕੀ ਨਕਦੀ ਹੋਣ ਦੀ ਖੂਫ਼ੀਆ ਜਾਣਕਾਰੀ ਮਿਲਣ ਮਗਰੋਂ ਇਕ ਦੁਕਾਨ ’ਤੇ ਛਾਪਾ ਮਾਰਿਆ ਤਾਂ ਦੁਕਾਨਦਾਰ ਆਪਣੀ ਦੁਕਾਨ ਦਾ ਸ਼ਟਰ ਥੱਲੇ ਸੁੱਟ ਕੇ ਫਰਾਰ ਹੋ ਗਿਆ।

 

ਮੰਨਿਆ ਜਾ ਰਿਹਾ ਹੈ ਕਿ ਇਹ ਦੁਕਾਨ ਏਐਮਐਮਕੇ ਦੇ ਇਕ ਹਮਾਇਤੀ ਦੀ ਹੈ। ਇਸ ਤੋਂ ਬਾਅਦ ਪਾਰਟੀ ਹਮਾਇਤੀਆਂ ਅਤੇ ਅਫ਼ਸਰਾਂ ਵਿਚਾਲੇ ਝੜਪ ਹੋ ਗਈ। ਜਿਸ ਤੋਂ ਬਾਅਦ ਦਿਨਾਕਰਣ ਦੇ ਵਰਕਰਾਂ ਨੂੰ ਖਦੇੜਣ ਲਈ ਪੁਲਿਸ ਨੂੰ ਹਵਾਈ ਫ਼ਾਇਰਿੰਗ ਵੀ ਕਰਨੀ ਪਈ।

 

ਕਿਹਾ ਜਾ ਰਿਹਾ ਹੈ ਕਿ ਇਹ ਪੈਸਾ ਵੋਟਰਾਂ ਚ ਵੰਡਿਆ ਜਾਣਾ ਸੀ। ਸੀਨੀਅਰ ਅਫ਼ਸਰਾਂ ਮੁਤਾਬਕ ਗੋਲੀਬਾਰੀ ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ ਜਦਕਿ ਇਸ ਮਾਮਲੇ ਚ ਏਐਮਐਕੇ ਦੇ ਚਾਰ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਛਾਪੇਮਾਰੀ ਦੀ ਕਾਰਵਾਈ ਜਾਰੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:income tax dept seizes Rs one crore 48 lakh cash from TTV Dhinakaran party worker in Tamil Nadu Theni