ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੜ ਪ੍ਰਧਾਨ ਮੰਤਰੀ ਬਣਿਆ ਤਾਂ ਬਿਹਾਰ ਚ ਵਹੇਗੀ ਵਿਕਾਸ ਦੀ ਗੰਗਾ:  ਮੋਦੀ


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰਬੀ ਖੇਤਰ ਦੀ ਤਰੱਕੀ ਤੋਂ ਬਿਨਾਂ ਦੇਸ਼ ਵਿਕਾਸ ਨਹੀਂ ਕਰ ਸਕਦਾ। ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਓੜੀਸਾ ਆਦਿ ਵਰਗੇ ਸੂਬਿਆਂ ਨੂੰ ਵਿਕਸਿਤ ਕੀਤਾ ਜਾਣਾ ਜ਼ਰੂਰੀ ਹੈ। ਜੇ ਮੈਂ ਮੁੜ ਪ੍ਰਧਾਨ ਮੰਤਰੀ ਬਣਿਆ ਤਾਂ ਬਿਹਾਰ ਵਿੱਚ ਵਿਕਾਸ ਦੀ ਵਹੇਗੀ ਗੰਗਾ। ਮੈਂ ਅਜੇ ਚੋਣ ਪ੍ਰਚਾਰ ਕਰਨ ਆਇਆ ਹਾਂ। ਸਰਕਾਰ ਬਣਨ ਤੋਂ ਬਾਅਦ ਨਵੇਂ  ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਬਣਨ ਉੱਤੇ ਜੋ ਵਾਅਦਾ ਕੀਤਾ ਹੈ, ਉਸ  ਨੂੰ ਪੂਰਾ ਕਰਨਾ ਅਤੇ ਨਵੇਂ ਪ੍ਰਾਜੈਕਟਾਂ ਨੂੰ ਲੈ ਕੇ ਬਿਹਾਰ ਆਵਾਂਗਾ।   

 

 

 

 

ਮੌਜੂਦਾ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ 10ਵੀਂ ਅਤੇ ਆਖ਼ਰੀ ਚੋਣ ਸਭਾ ਪਾਟਲੀਪੁੱਤਰ ਲੋਕ ਸਭਾ ਹਲਕੇ ਦੇ ਪਾਲੀਗੰਜ ਖੇਤੀ ਫਾਰਮ ਵਿੱਚ ਕੀਤੀ। 

 


ਕੇਂਦਰੀ ਮੰਤਰੀ ਰਾਮ ਕਿਰਪਾਲ ਯਾਦਵ ਨਾਲ ਹੀ ਪਟਨਾ ਸਾਹਿਬ ਦੇ ਰਵੀ ਸ਼ੰਕਰ ਪ੍ਰਸਾਦ ਅਤੇ ਜਹਾਨਾਬਾਦ ਦੇ ਐਨ ਡੀ ਏ ਉਮੀਦਵਾਰ ਚੰਦਰਵੰਸ਼ੀ ਦੇ ਹੱਕ ਵਿੱਚ ਕਰਵਾਈ ਇਸ ਸਭਾ ਵਿੱਚ ਪ੍ਰਧਾਨ ਮੰਤਰੀ ਨੇ ਬਿਹਾਰ ਨੂੰ ਵਿਕਸਿਤ ਕਰਨ ਦੇ ਨਾਲ ਹੀ ਵਿਰੋਧੀਆਂ ਉੱਤੇ ਜਾਤੀਵਾਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਬਦੀ ਹਮਲੇ ਕੀਤੇ।  

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India can not develop without the east regions growth PM Modi