ਸੰਯੁਕਤ ਰਾਸ਼ਟਰ ਦੇ ਸਾਲਾਨਾ ਸਮਾਗਮ ਚ ਦਸਿਆ ਗਿਆ ਕਿ ਭਾਰਤ ਚ ਹਾਲ ਹੀ ਮੁਕੰਮਲ ਹੋਈਆਂ ਆਮ ਚੋਣਾਂ ਸਭ ਤੋਂ ਇਤਿਹਾਸਿਕ ਅਤੇ ਮੁਕੰਮਲ ਚੋਣਾਂ ਸਨ ਕਿਉਂਕਿ ਇਨ੍ਹਾਂ ਚ ਪੱਕਾ ਕੀਤਾ ਗਿਆ ਕਿ ਦਿਵਿਆਂਗ ਲੋਕਾਂ ਸਮੇਤ ਹਰੇਕ ਵਿਅਕਤੀ ਆਪਣੀ ਵੋਟ ਦੀ ਵਰਤੋਂ ਕਰੇ।
ਮੰਗਲਵਾਰ ਨੂੰ ਇੱਥੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਸਮਾਜਿਕ ਨਿਆਏ ਤੇ ਸਸ਼ਕਤੀਕਰਣ ਮੰਤਰਾਲਾ ਦੇ ਦਿਵਿਆਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ ਦੀ ਸਕੱਤਰ ਸ਼ਕੁੰਤਲਾ ਡੋਲੇ ਗਾਮਲਿਨ ਨੇ ਕਿਹਾ ਕਿ ਭਾਰਤ ਨੇ ਦਿਵਿਆਂਗ ਨਾਗਰਿਕਾਂ ਲਈ ਉਨ੍ਹਾਂ ਮੁਤਾਬਕ ਮਾਹੌਲ ਬਣਾਉਣ ਅਤੇ ਸਹੂਲਤਾ ਦੇਣ ਦੀ ਵੱਚਨਬੱਧਤਾ ਨਿਭਾਈ।
ਉਨ੍ਹਾਂ ਕਿਹਾ ਕਿ ਵੋਟਾਂ ਲਈ ਸਹੂਲਤਾਂ ਚ ਵੋਟਿੰਗ ਕਮਰੇ ਤਕ ਪ੍ਰੇਸ਼ਾਨੀ-ਮੁਕਤ ਰਸਤਾ, ਸਾਫ ਪਖਾਨਾ, ਵੱਖਰਾ ਦਾਖਲ ਤੇ ਨਿਕਾਸੀ ਰਾਹ, ਬ੍ਰੇਲ ਲਿਪੀ ਚ ਬੈਲਟ ਦਿਸ਼ਾ ਨਿਰਦੇਸ਼ ਪੁਸਤਕ, ਬ੍ਰੇਲ ਲਿਪੀ ਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਅਤੇ ਵੋਟਰ ਪਰਚੀਆਂ, ਵੀਲਚੇਅਰ ਦੇ ਨਾਲ-ਨਾਲ ਮੁਫ਼ਤ ਸਥਾਨਕ ਜਨਤਕ ਆਵਾਜਾਈ ਸਹੂਲਤ ਸ਼ਾਮਲ ਰਹੀਆਂ।
.