ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸ਼ਰਣ ਨੇਗੀ ਨੇ ਪਾਈ ਵੋਟ, 1951 ’ਚ ਪਾਈ ਸੀ ਪਹਿਲੀ ਵਾਰ ਵੋਟ

​​​​​​​ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸ਼ਰਣ ਨੇਗੀ ਨੇ ਪਾਈ ਵੋਟ, 1951 ’ਚ ਪਾਈ ਸੀ ਪਹਿਲੀ ਵਾਰ ਵੋਟ

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਕਬਾਇਲੀ ਇਲਾਕੇ ਕਲਪਾ ’ਚ ਦੇਸ਼ ਦੇ ਪਹਿਲੇ ਵੋਟਰ 102 ਸਾਲਾ ਸ਼ਿਆਮ ਸ਼ਰਨ ਨੇਗੀ ਨੇ ਵੋਟ ਪਾਈ। ਵੋਟ ਤੋਂ ਪਹਿਲਾਂ ਚੋਣ ਅਧਿਕਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਮਾਂ ਤੇ ਪਤਨੀ ਸਾਧਨਾ ਠਾਕੁਰ ਨੇ ਵੀ ਵੋਟ ਪਾਈ।

 

 

ਸ੍ਰੀ ਸ਼ਿਆਮ ਸ਼ਰਨ ਨੇਗੀ ਨੇ ਦੱਸਿਆ ਕਿ ਉਨ੍ਹਾਂ ਪਹਿਲੀ ਵਾਰ ਜਦੋਂ ਵੋਟ ਕੀਤੀ ਸੀ, ਤਦ ਉਹ 33 ਸਾਲਾਂ ਦੇ ਸਨ। ਤਦ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਕਦੇ ਵੀ ਆਪਣੀ ਵੋਟ ਫ਼ਿਜ਼ੂਲ ਨਹੀਂ ਜਾਣ ਦਿੱਤੀ। ਕਿੰਨੌਰ ਦੇ ਕਲਪਾ ਕਸਬੇ ਦੇ ਨਿਵਾਸੀ ਸ਼ਿਆਮ ਸ਼ਰਨ ਸਕੂਲ ਤੋਂ ਅਧਿਆਪਕ ਦੇ ਅਹੁਦੇ ਤੋਂ 51 ਸਾਲ ਪਹਿਲਾਂ ਸੇਵਾ–ਮੁਕਤ ਹੋਏ ਸਨ।

 

 

ਸ੍ਰੀ ਨੇਗੀ ਨੇ ਦੱਸਿਆ ਕਿ ਉਹ ਪਹਿਲੀ ਵਾਰ 1951 ’ਚ ਵੋਟਿੰਗ ਦਾ ਹਿੱਸਾ ਬਣੇ ਸਨ ਤੇ ਉਹ ਬਹੁਤ ਖ਼ੁਸ਼ ਸਨ ਕਿ ਉਨ੍ਹਾਂ ਅੱਜ ਤੱਕ ਕਦੇ ਵੀ ਵੀ ਆਪਣੀ ਵੋਟ ਬਰਬਾਦ ਨਹੀਂ ਕੀਤੀ।

 

 

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਨੇ ਚਾਰੇ ਸੀਟਾਂ ਉੱਤੇ ਆਪਣੇ ਉਮੀਦਵਾਰ ਉਤਾਰੇ ਹਨ। ਹਮੀਰਪੁਰ ਤੋਂ ਅਨੁਰਾਗ ਠਾਕੁਰ, ਮੰਡੀ ਤੋਂ ਰਾਮਸਵਰੂਪ ਸ਼ਰਮਾ, ਕਾਂਗੜਾ ਤੋਂ ਕਿਸ਼ਨ ਕਪੂਰ ਤੇ ਸ਼ਿਮਲਾ ਤੋਂ ਸੁਰੇਸ਼ ਕਸ਼ਯੱਪ ਹਨ, ਜਦ ਕਿ ਕਾਂਗਰਸ ਦੇ ਰਾਮਲਾਲ ਠਾਕੁਰ ਹਮੀਰਪੁਰ ਤੋਂ, ਮੰਡੀ ਤੋਂ ਆਸ਼ਰਯ ਸ਼ਰਮਾ, ਕਾਂਗੜਾ ਤੋਂ ਪਵਨ ਕਾਜਲ ਤੇ ਸ਼ਿਮਲਾ ਤੋਂ ਕਰਨਲ ਧਨੀਰਾਮ ਸ਼ਾਂਡਿਲ ਮੈਦਾਨ ਵਿੱਚ ਹਨ।

 

 

ਹਿਮਾਚਲ ’ਚ ਕੁੱਲ 53 ਲੱਖ 30 ਹਜ਼ਾਰ 154 ਵੋਟਰ ਹਨ, ਜੋ ਅੱਜ 45 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India s first voter Shyam Saran Negi cast his vote in Himachal