ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਵਿਚ INLD ਵੱਲੋਂ 6 ਉਮੀਦਵਾਰਾਂ ਦਾ ਐਲਾਨ

ਹਰਿਆਣਾ ਵਿਚ INLD ਵੱਲੋਂ 6 ਉਮੀਦਵਾਰਾਂ ਦਾ ਐਲਾਨ

ਇੰਡੀਅਨ ਨੈਸ਼ਨਲ ਲੋਕ ਦਲ (INLD) ਵੱਲੋਂ ਅੱਜ 6 ਸੀਟਾਂ ਉਤੇ ਲੋਕ ਸਭਾ ਚੋਣਾਂ 2019 ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਿਰਸਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਨੂੰ ਛੱਡਕੇ ਬਾਕੀ ਸਾਰੀਆਂ ਸੀਟਾਂ ਉਤੇ ਨਵੇਂ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ। ਇਨੈਲੋ ਆਗੂ ਅਭੈ ਚੋਟਾਲਾ ਨੇ ਦੱਸਿਆ ਕਿ ਰੋਹਤਕ, ਗੁੜਗਾਉਂ, ਕੁਰੂਕੇਸ਼ਤਰ ਤੇ ਭਿਵਾਨੀ–ਮਹਿੰਦਰਗੜ੍ਹ ਦੇ ਉਮੀਦਵਾਰਾਂ ਦੇ ਨਾਮ ਦੀ ਸੂਚੀ ਦੋ ਦਿਨ ਬਾਅਦ ਜਾਰੀ ਕੀਤੀ ਜਾਵੇਗੀ।

 

ਅੱਜ ਐਲਾਨੇ ਗਏ ਉਮੀਦਵਾਰਾਂ ਵਿਚ ਅੰਬਾਲਾ ਲੋਕ ਸਭਾ ਖੇਤਰ ਤੋਂ ਰਾਮਪਾਲ ਵਾਲਮੀਕੀ, ਕਰਨਾਲ ਤੋਂ ਧਰਮਬੀਰ ਪਾੜਾ, ਲੋਕ ਸਭਾ ਖੇਤਰ ਸੋਨੀਪਤ ਤੋਂ ਸੁਰੇਂਦਰ ਛਿਕਕਾਰਾ, ਹਿਸਾਰ ਤੋਂ ਸੁਰੇਸ਼ ਕੋਥ, ਸਿਰਸਾ ਤੋਂ ਚਰਨਜੀਤ ਸਿੰਘ ਰੋੜੀ ਅਤੇ ਫਰੀਦਾਬਾਦ ਤੋਂ ਮਹਿੰਦਰ ਸਿੰਘ ਚੌਹਾਨ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian National Lok Dal announces candidates name for 6 seats in haryana