ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸਤ ਕਰਨ ਦੀ ਥਾਂ ਵਿਰੋਧੀ ਅਹਿਮ ਮੁੱਦੇ ਭਖਾਉਣ: ਉਮਰ

ਨੈਸ਼ਨਲ ਕਾਨਫ਼ਰੰਸ ਨੇਤਾ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਇਸ ਗੱਲ ਨੂੰ ਧਿਆਨ ਚ ਰੱਖਣ ਦੀ ਲੋੜ ਹੈ ਕਿ ਉਹ ਆਪਣੀ ਰਣਨੀਤੀ ਨੂੰ ਬਦਲਣ ਤੇ ਪੇਂਡੂ ਲੋਕਾਂ ਦੀਆਂ ਮੁਸ਼ਕਲਾਂ ਅਤੇ ਬੋਰੋਜ਼ਗਾਰੀ ਵਰਗੇ ਮੁੱਦਿਆਂ ਤੇ ਆਪਣਾ ਧਿਆਨ ਕੇਂਦਰਿਤ ਕਰਨ ਤਾਂ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪੁਲਵਾਮਾ ਅੱਤਵਾਦੀ ਹਮਲੇ ਅਤੇ ਬਾਲਾਕੋਟ ਏਅਰ ਸਟ੍ਰਾਈਕ ਹਮਲੇ ਤੇ ਸਿਆਸਤ ਕਰਨ ਤੋਂ ਰੋਕਿਆ ਜਾ ਸਕੇ।

 

ਦੱਖਣੀ ਕਸ਼ਮੀਰ ਦੇ ਪੁਲਵਾਮਾ ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਚ ਸੀਆਰਪੀਐਫ਼ ਦੇ 40 ਜਵਾਨਾਂ ਦੇ ਸ਼ਹੀਦ ਹੋਣ ਦੇ ਬਾਅਦ ਭਾਰਤੀ ਹਵਾਈ ਫ਼ੌਜ ਨੇ ਜੈਸ਼ ਏ ਮੁਹੰਮਦ ਦੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਕੈਂਪਾਂ ਤੇ ਹਵਾਈ ਹਮਲਾ ਕੀਤਾ ਸੀ।

 

ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾਂ ਨੇ ਆਪਣੇ ਟਵੀਟ ਚ ਲਿਖਿਆ, ਵਿਰੋਧੀ ਦਲਾਂ ਨੂੰ ਰਣਨੀਤੀ ਬਦਲਣ ਦੀ ਲੋੜ ਹੈ ਤਾਂਕਿ ਹਾਲ ਚ ਹੋਏ ਅੱਤਵਾਦੀ ਅਤੇ ਹਵਾਈ ਹਮਲੇ ਤੇ ਪੀਐਮ ਮੋਦੀ ਨੂੰ ਜਿੱਤ ਦਾ ਸਿਹਰਾ ਲੈਣ ਤੋਂ ਰੋਕਿਆ ਜਾ ਸਕੇ। ਇਸ ਲਈ ਜਿਹੜਾ ਰਸਤਾ ਹੈ ਉਹ ਇਹ ਹੈ ਕਿ ਦੇਸ਼ ਦੀ ਅਰਥਵਿਵਸਥਾ, ਪੇਂਡੂ ਮੁਸ਼ਕਲਾਂ, ਬੋਰੋਜ਼ਗਾਰੀ, ਖੇਤੀ ਅਤੇ ਹੋਰਨਾਂ ਉਨ੍ਹਾਂ ਚੀਜ਼ਾਂ ਤੇ ਧਿਆਨ ਕੇਂਦਰਿਤ ਕਰਨ ਜਿਨ੍ਹਾਂ ਤੇ ਭਾਜਪਾ ਚਰਚਾ ਨਹੀਂ ਕਰਨਾ ਚਾਹੁੰਦੀ ਹੈ।’

 

 

ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਸਮੇਂ ਵਿਰੋਧੀ ਧਿਰ ਪੁਲਵਾਮਾ ਅਤੇ ਬਾਲਾਕੋਟ ਹਮਲੇ ਬਾਰੇ ਗੱਲਾਂ ਕਰ ਕਰ ਕੇ ਪੀਐਮ ਮੋਦੀ ਅਤੇ ਭਾਜਪਾ ਨੂੰ ਬੋਲਣ ਦਾ ਸੁਨਿਹਰਾ ਮੌਕਾ ਦੇ ਦਿੰਦੇ ਹਨ। ਨੈਸ਼ਨਲ ਕਾਨਫ਼ਰੰਸ ਦੇ ਸਹਿ–ਪ੍ਰਧਾਨ ਨੇ ਕਿਹਾ, ਹਰੇਕ ਸਮੇਂ ਪੁਲਵਾਮਾ ਜਾਂ ਬਾਲਾਕੋਟ ਹਮਲੇ ਦੀ ਗੱਲ ਕਰਕੇ ਅਸੀਂ ਪੀਐਮ ਅਤੇ ਭਾਜਪਾ ਨੂੰ ਦੇਸ਼ ਦੇ ਲੋਕਾਂ ਸਾਹਮਣੇ ਮਜ਼ਬੂਤ ਪੱਖ ਰੱਖਣ ਦਾ ਮੌਕਾ ਦੇ ਦਿੰਦੇ ਹਨ।’

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Instead of politicking at Pulwama Balakot to show critical issues Omar