ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਅਮਲ ’ਚ ਲੱਗੇ ਮੁਲਾਜ਼ਮ ਪਰਿਵਾਰਾਂ ਨੂੰ ਐਕਸ-ਗਰੇਸ਼ੀਆ ਰਾਸ਼ੀ ਸਬੰਧੀ ਹਦਾਇਤਾਂ

ਚੋਣ ਅਮਲ ਵਿੱਚ ਲੱਗੇ ਮੁਲਾਜ਼ਮਾਂ/ਅਧਿਕਾਰੀਆਂ ਦੇ ਪਰਿਵਾਰਾਂ ਨੂੰ ਐਕਸ-ਗਰੇਸ਼ੀਆ ਰਾਸ਼ੀ ਜਾਰੀ ਕਰਨ ਸਬੰਧੀ ਭਾਰਤੀ ਚੋਣ ਕਮਿਸ਼ਨ ਨੇ ਅੱਜ ਵਿਸਥਾਰਿਤ ਹਦਾਇਤਾਂ ਜਾਰੀ ਕੀਤੀਆਂ ਹਨ ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਅਮਲ ਵਿੱਚ ਲੱਗੇ ਮੁਲਾਜ਼ਮਾਂ/ ਅਧਿਕਾਰੀਆਂ ਨੂੰ ਚੋਣ ਡਿਊਟੀ ਦੌਰਾਨ ਕੋਈ ਦਰਪੇਸ਼ ਹਾਦਸੇ ਦੇ ਮੱਦੇਨਜਰ ਪੀੜਤ ਦੇ ਪਰਿਵਾਰ ਨੂੰ ਮਿਲਣ ਵਾਲੀ ਐਕਸ-ਗਰੇਸ਼ੀਆ ਰਾਸ਼ੀ ਦੀਆਂ ਵੱਖ-ਵੱਖ ਸਲੇਬਸ ਬਾਰੇ ਵਿਸਥਾਰਿਤ ਹਦਾਇਤਾਂ ਜਾਰੀ ਕੀਤੀਆਂ ਹਨ

 


ਉਨਾਂ ਦੱਸਿਆ ਕਿ ਜੇਕਰ ਕਿਸੇ ਮੁਲਾਜ਼ਮ/ਅਧਿਕਾਰੀ ਦੀ ਚੋਣ ਡਿਊਟੀ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਉਸਦੇ ਆਸ਼ਿਰਤਾ ਨੂੰ ਘੱਟੋ-ਘੱਟ 15 ਲੱਖ ਰੁਪਏ ਮਿਲੇਗਾ ਜੇਕਰ ਮੌਤ ਕਿਸੇ ਅਣਸੁਖਾਵੀਂ ਹਿੰਸਕ ਕਾਰਵਾਈ ਜਿਵੇਂ ਕਿ ਗੈਰ-ਸਮਾਜੀ ਤੱਤਾਂ ਵੱਲੋਂ ਹਿੰਸਕ ਕਾਰਵਾਈ, ਜ਼ਮੀਨ ਦੋਜ਼ ਧਮਾਕੇ, ਬੰਬ ਧਮਾਕੇ, ਹਥਿਆਰਬੰਦ ਹਮਲੇ ਆਦਿ ਵਿੱਚ ਹੁੰਦੀ ਹੈ ਤਾਂ ਮੁਆਵਜ਼ਾ ਰਾਸ਼ੀ 30 ਲੱਖ ਰੁਪਏ ਮਿਲੇਗੀ ਜੇਕਰ ਹਾਦਸੇ ਵਿੱਚ ਪੱਕੇ ਤੌਰ ਤੇ ਡਿਸਆਬਿਲਟੀ ਜਿਵੇਂ ਕਿ ਕਿਸੇ ਅੰਗ ਦਾ ਨੁਕਸਾਨ ਜਾਂ ਨੇਤਰਹੀਣ ਹੋਣ ਆਦਿ ਦੀ ਸੁਰਤ ਵਿੱਚ 7.50 ਲੱਖ ਰੁਪਏ ਮਿਲੇਗਾ ਜੇਕਰ ਇਹ ਡਿਸਆਬਿਲਟੀ ਹਿੰਸਕ ਕਾਰਵਾਈ ਵਿੱਚ ਹੁੰਦੀ ਹੈ ਤਾਂ ਮੁਆਵਜ਼ਾ ਰਾਸ਼ੀ ਦੁੱਗਣੀ ਹੋ ਜਾਵੇਗੀ


ਮੁੱਖ ਚੋਣ ਅਫ਼ਸਰ, ਪੰਜਾਬ ਨੇ ਦੱਸਿਆ ਕਿ ਐਕਸ-ਗਰੇਸ਼ੀਆ ਰਾਸ਼ੀ ਉਨ੍ਹਾਂ ਸਾਰੇ ਮੁਲਾਜ਼ਮਾਂ/ਅਧਿਕਾਰੀਆਂ ਦੇ ਆਸ਼ਿਰਤਾਂ ਨੂੰ ਮਿਲਣਯੋਗ ਹੈ, ਜਿਹਨਾਂ ਦੀ ਮੌਤ ਜਾਂ ਕਿਸੇ ਪ੍ਰਕਾਰ ਦਾ ਜ਼ਖਮੀ ਹੁੰਦੇ ਹਨ, ਜਿਹਨਾਂ ਦੀ ਡਿਊਟੀ ਚੋਣਾਂ ਨਾਲ ਸਬੰਧਤ ਕਿਸੇ ਵੀ ਕਾਰਜ ਵਿੱਚ ਲੱਗੀ ਹੋਈ ਹੈ ਇਸ ਅਧੀਨ ਸੁਰੱਖਿਆ ਦਸਤੇ (ਸੀਏਪੀਐੱਫ, ਐਸਏਪੀ, ਸਟੇਟ ਪੁਲਿਸ, ਹੋਮਗਾਰਡ ਆਦਿ) ਕੋਈ ਵਿਅਕਤੀ ਜੋ ਕਿ ਸਰਕਾਰੀ ਮੁਜ਼ਾਲਮ ਨਹੀਂ ਹੈ ਪ੍ਰੰਤੂ ਚੋਣ ਡਿਊਟੀ ਲਈ ਲਿਆ ਗਿਆ ਹੈ, ਜਿਵੇਂ ਕਿ ਡਰਾਈਵਰ, ਕਲੀਨਰ ਆਦਿ


ਚੋਣ ਡਿਊਟੀ ਸ਼ੁਰੂ ਹੋਣ ਦਾ ਸਮਾਂ ਚੋਣਾਂ ਦੇ ਐਲਾਨ ਨਾਲ ਹੀ ਹੋ ਜਾਂਦਾ ਹੈ ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੋਈ ਵੀ ਚੋਣ ਅਮਲ ਵਿੱਚ ਲੱਗਿਆ ਵਿਅਕਤੀ ਜਿਵੇਂ ਹੀ ਆਪਣੇ ਘਰ ਤੋਂ ਚੋਣ ਡਿਊਟੀ ਲਈ ਨਿਕਲਦਾ ਹੈ, ਜਿਸ ਵਿੱਚ ਟ੍ਰੇਨਿੰਗ ਵੀ ਸ਼ਾਮਿਲ ਹੈ ਤੋਂ ਵਾਪਿਸ ਘਰ ਪਰਤਣ ਤੱਕ ਉਸਨੂੰ ਡਿਊਟੀ ਤੇ ਮੰਨਿਆ ਜਾਵੇਗਾ ਇਸ ਸਮੇਂ ਦੌਰਾਨ ਜੇਕਰ ਕੋਈ ਵੀ ਹਾਦਸਾ ਚੋਣ ਅਮਲ ਵਿੱਚ ਲੱਗੇ ਮੁਲਾਜ਼ਮ/ਅਧਿਕਾਰੀ ਨੂੰ ਪੇਸ਼ ਆਉਂਦਾ ਹੈ ਤਾਂ ਉਸਨੂੰ ਚੋਣ ਡਿਊਟੀ ਦੌਰਾਨ ਹੋਇਆ ਹਾਦਸਾ ਮੰਨਿਆ ਜਾਵੇਗਾ ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮੌਤ/ਜ਼ਖਮੀ ਹੋਣ ਸਬੰਧੀ ਚੋਣ ਡਿਊਟੀ ਨਾਲ ਸਬੰਧ ਜ਼ਰੂਰ ਜੁੜਦਾ ਹੋਵੇ


ਉਨ੍ਹਾਂ ਕਿਹਾ ਕਿ ਐਕਸ-ਗਰੇਸ਼ ਪੋਲਿੰਗ ਪ੍ਰਸੋਨਲ ਦੇ ਆਸ਼ਿਰਤਾ ਨੂੰ ਦਿੱਤੇ ਜਾਣ ਵਾਲੇ ਐਕਸ-ਗਰੇਸ਼ੀਆ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਵੇਗਾ ਮੁੱਢਲੇ ਤੌਰ ਤੇ ਇਸ ਰਕਮ ਦੀ ਅਦਾਇਗੀ ਰਾਜ ਸਰਕਾਰ ਵੱਲੋਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਕੇਂਦਰ ਸਰਕਾਰ ਤੋਂ ਪ੍ਰਤੀਪੂਰਤੀ ਲਈ ਬਿਨੇ ਕੀਤੀ ਜਾਵੇਗੀ ਰਾਜ ਦੇ ਸਮੂਹ ਜ਼ਿਲ੍ਹਾ ਚੋਣਕਾਰ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ, ਉਹ ਚੋਣ ਅਮਲ ਵਿੱਚ ਲੱਗੇ ਮੁਲਾਜ਼ਮਾਂ/ਅਧਿਕਾਰੀਆਂ ਦੀ ਮੌਤ/ਜ਼ਖਮੀ ਹੋਣ ਸਬੰਧੀ ਸੂਚਨਾ ਕਮਿਸ਼ਨ ਨੂੰ ਭੇਜਦੇ ਰਹਿਣ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:instructions for the employees involved in the election process