ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਸੋਸ਼ਲ ਮੀਡੀਆ ’ਤੇ ਨਵਜੋਤ ਸਿੰਘ ਸਿੱਧੂ ਸਭ ਦੇ ਪਸੰਦੀਦਾ ਆਗੂ ਹਨ?

ਨਵਜੋਤ ਸਿੱਧੂ

ਸਟਾਰ–ਪ੍ਰਚਾਰਕ ਨਵਜੋਤ ਸਿੰਘ ਸਿੱਧੂ ਨੇ ਆਪਣੀ ਕਾਂਗਰਸ ਪਾਰਟੀ ਲਈ ਚੋਣ–ਪ੍ਰਚਾਰ ਦੀ ਸ਼ੁਰੂਆਤ ਛੱਤੀਸਗੜ੍ਹ ਸੂਬੇ ਤੋਂ ਕਰ ਦਿੱਤੀ ਹੈ। ਆਪਣੇ ਪਹਿਲੇ ਦੋ ਦਿਨਾਂ ਦੇ ਪ੍ਰਚਾਰ ਦੌਰਾਨ ਉਨ੍ਹਾਂ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਨਾਅਰੇ ‘ਮੈਂ ਭੀ ਚੌਕੀਦਾਰ’ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਨੇ ਜਿਹੜੀ ਪ੍ਰੈੱਸ ਕਾਨਫ਼ਰੰਸ ਛੱਤੀਸਗੜ੍ਹ ਵਿਖੇ ਕੀਤੀ ਸੀ; ਉਸ ਦੀ ਵਿਡੀਓ ਉਨ੍ਹਾਂ ਆਪਣੇ ਫ਼ੇਸਬੁੱਕ ਪੰਨੇ ਉੱਤੇ ਸ਼ੇਅਰ ਕੀਤੀ ਸੀ; ਜਿੱਥੇ 50 ਲੱਖ ਤੋਂ ਵੀ ਵੱਧ ਲੋਕ ਉਸ ਨੂੰ ਹੁਣ ਤੱਕ ਵੇਖ ਚੁੱਕੇ ਹਨ।

 

 

ਬੀਤੀ 11 ਅਪ੍ਰੈਲ ਨੂੰ  ਸ੍ਰੀ ਸਿੱਧੂ ਨੇ ਤਿੰਨ ਰੈਲੀਆਂ ਤੇ ਇੱਕ ਪ੍ਰੈੱਸ ਕਾਨਫ਼ੰਰਸ ਨੂੰ ਸੰਬੋਧਨ ਕਰ ਕੇ ਕਾਂਗਰਸ ਦੇ ਚੋਣ–ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ।

 

 

ਸ੍ਰੀ ਨਵਜੋਤ ਸਿੱਧੂ ਪੂਰੇ 40 ਦਿਨ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਲਈ ਚੋਣ ਪ੍ਰਚਾਰ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਦੌਰੇ ਤੂਫ਼ਾਨੀ ਹੀ ਰਹਿਣਗੇ। ਉਹ ਹੁਣ ਤੱਕ ਤਿੰਨ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ।

 

 

ਇੰਡੀਅਨ ਯੂਥ ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਦੇ ਮੁਖੀ ਵੈਭਵ ਵਾਲੀਆ ਨੇ ਦਾਅਵਾ ਕੀਤਾ ਕਿ ਫ਼ੇਸਬੁੱਕ ਦਾ ਡਾਟਾ ਦਰਸਾਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਸੋਸ਼ਲ ਮੀਡੀਆ ਉਤੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਸਿਆਸੀ ਆਗੂਆਂ ਵਿੱਚੋਂ ਇੱਕ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is Navjot Sidhu a hot selling leader on Social Media