ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਥੁਰਾ ਸੀਟ ਤੋਂ ਐਤਕੀਂ ਹੇਮਾ ਮਾਲਿਨੀ ਦੀ ਜਿੱਤ ਦਾ ਰਾਹ ਸੁਖਾਲ਼ਾ ਨਹੀਂ

ਮਥੁਰਾ ਸੀਟ ਤੋਂ ਐਤਕੀਂ ਹੇਮਾ ਮਾਲਿਨੀ ਦੀ ਜਿੱਤ ਦਾ ਰਾਹ ਸੁਖਾਲ਼ਾ ਨਹੀਂ

ਮਥੁਰਾ ਲੋਕ ਸਭਾ ਸੀਟ ਦੀ ਚੋਣ ਇਸ ਵਾਰ ਦਿਲਚਸਪ ਹੋ ਗਈ ਹੈ। ਪਿਛਲੀਆਂ ਚੋਣਾਂ ਵਿੱਚ ਭਾਰੀ ਵੋਟਾਂ ਨਾਲ ਜਿੱਤਣ ਵਾਲੀ ਫ਼ਿਲਮ ਅਦਾਕਾਰਾ ਹੇਮਾ ਮਾਲਿਨੀ ਲਈ ਇਸ ਵਾਰ ਰਾਹ ਓਨੀ ਸੁਖਾਲ਼ੀ ਨਹੀਂ ਦਿਸ ਰਹੀ। ਉਨ੍ਹਾਂ ਸਾਹਮਣੇ ਜਿੱਥੇ ਗੱਠਜੋੜ ਦੇ ਉਮੀਦਵਾਰ ਤੇ ਰਾਸ਼ਟਰੀ ਲੋਕ ਦਲ ਦੇ ਉਮੀਦਵਾਰ ਸਖ਼ਤ ਚੁਣੌਤੀ ਪੇਸ਼ ਕਰਨਗੇ।

 

 

ਉੱਧਰ ਕਾਂਗਰਸ ਦੇ ਬ੍ਰਾਹਮਣ ਉਮੀਦਵਾਰ ਵੀ ਮੁਕਾਬਲੇ ਨੂੰ ਦਿਲਚਸਪ ਬਣਾਉਣਗੇ। ਇਹ ਪਹਿਲੀ ਚੋਣ ਹੈ, ਜਦੋਂ ਰਾਸ਼ਟਰੀ ਲੋਕ ਦਲ ਨੇ ਕਿਸੇ ਠਾਕੁਰ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ।

 

 

ਇਸ ਵਾਰ ਦੀ ਚੋਣ ਵਿੱਚ ਭਾਜਪਾ ਉਮੀਦਵਾਰ ਹੇਮਾ ਮਾਲਿਨੀ ਦਾ ਵੱਕਾਰ ਵੀ ਦਾਅ ’ਤੇ ਲੱਗਾ ਹੋਇਆ ਹੈ। ਇਹ ਚੋਣ ‘ਮਿੰਨੀ ਛਪਰੌਲੀ’ ਮੰਨੇ ਜਾਣ ਵਾਲੇ ਮਥੁਰਾ ’ਚ ਰਾਸ਼ਟਰੀ ਲੋਕ ਦਲ ਲਈ ਹੋਂਦ ਬਚਾਉਣ ਦਾ ਵੀ ਸੁਆਲ ਹੈ। ਨਾਲ ਹੀ ਗੱਠਜੋੜ ਦੇ ਉਮੀਦਵਾਰ ਨਰੇਂਦਰ ਸਿੰਘ ਦੇ ਸਿਆਸੀ ਜੀਵਨ ਦੀ ਦਿਸ਼ਾ ਵੀ ਤੈਅ ਕਰੇਗਾ। ਨਰਿੰਦਰ ਸਿੰਘ ਹਾਲੇ ਤੱਕ ਤਿੰਨ ਵਿਧਾਨ ਸਭਾ ਚੋਣਾਂ ਹਾਰ ਚੁੱਕੇ ਹਨ।

 

 

ਇਸ ਵਾਰ ਦੀਆਂ ਚੋਣਾਂ ਵਿੱਚ ਤਿੰਨੇ ਮੁੱਖ ਪਾਰਟੀਆਂ ਨੇ ਵੱਖੋ–ਵੱਖਰੀਆਂ ਜਾਤਾਂ ਦੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਮਹੇਸ਼ ਪਾਠਕ ਲਈ ਵੀ ਇੱਥੇ ਚੁਣੌਤੀ ਘੱਟ ਨਹੀਂ ਹੈ। ਪਾਠਕ ਸਾਲ 2004 ਦੀ ਚੋਣ ਕਾਂਗਰਸ ਦੀ ਟਿਕਟ ਉੱਤੇ ਹਾਰ ਚੁੱਕੇ ਹਨ। ਕਾਂਗਰਸ ਨੇ ਉਨ੍ਹਾਂ ਨੂੰ ਦੂਜੀ ਵਾਰ ਮੌਕਾ ਦਿੱਤਾ ਹੈ।

 

 

ਮਥੁਰਾ ਲੋਕ ਸਭਾ ਹਲਕੇ ਦਾ ਇਤਿਹਾਸ ਰਿਹਾ ਹੈ ਕਿ ਇੱਥੋਂ ਕਦੇ ਬ੍ਰਾਹਮਣ ਉਮੀਦਵਾਰ ਜਿੱਤਿਆ ਹੀ ਨਹੀਂ।

 

 

ਪਿਛਲੀਆਂ ਚੋਣਾਂ ਦੌਰਾਨ ਜਦੋਂ ਹੇਮਾ ਮਾਲਿਨੀ ਨੇ ਇੱਥੋਂ ਚੋਣ ਲੜੀ ਸੀ, ਤਦ ਉਹ ਮਥੁਰਾ ਲਈ ਇੱਕ ਫ਼ਿਲਮ ਅਦਾਕਾਰਾ ਸਨ। ਉਨ੍ਹਾਂ ਦੇ ਦੁਸ਼ਮਣ ਨਾ ਦੇ ਬਰਾਬਰ ਸਨ ਤੇ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਪਰ ਹੁਣ ਹਾਲਾਤ ਵੱਖਰੇ ਹਨ। ਪਿਛਲੇ ਪੰਜ ਵਰਿ੍ਹਆਂ ਦੌਰਾਨ ਅਜਿਹੀਆਂ ਘੱਟ ਹੀ ਥਾਵਾਂ ਹੋਣਗੀਆ, ਜਦੋਂ ਹੇਮਾ ਕਿਸੇ ਦੇ ਦੁੱਖ–ਸੁੱਖ ਵਿੱਚ ਪੁੱਜੇ ਹੋਣਗੇ। ਹੁਣ ਉਨ੍ਹਾਂ ਦੀ ਪਾਰਟੀ ਵਿੱਚ ਹੀ ਉਨ੍ਹਾਂ ਨੂੰ ਚੁਣੌਤੀ ਮਿਲਣ ਲੱਗੀ ਹੈ। ਪੁਰਾਣੇ ਭਾਜਪਾ ਆਗੂਆਂ ਤੇ ਕਾਰਕੁੰਨਾਂ ਨੇ ਤਾਂ ਖ਼ੁਦ ਨੂੰ ਲਾਂਭੇ ਕਰ ਲਿਆ ਹੈ।

 

 

ਉਂਝ ਹੇਮਾ ਮਾਲਿਨੀ ਦੀ ਬੇਦਾਗ਼ ਸ਼ਖ਼ਸੀਅਤ ਉਨ੍ਹਾਂ ਦੀ ਮਦਦ ਜ਼ਰੂਰ ਕਰੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is not easy this time for Hema Malini to win Mathura seat