ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੋ ਸਕਦੈ, ਲੋਕ ਸਭਾ ਚੋਣ ਨਤੀਜੇ ਉਡੀਕਦਿਆਂ ਅੱਜ ਕਈਆਂ ਨੂੰ ਨੀਂਦਰ ਨਾ ਆਵੇ…

ਹੋ ਸਕਦੈ, ਲੋਕ ਸਭਾ ਚੋਣ ਨਤੀਜੇ ਉਡੀਕਦਿਆਂ ਅੱਜ ਕਈਆਂ ਨੂੰ ਨੀਂਦਰ ਨਾ ਆਵੇ…

ਲੋਕ ਸਭਾ ਚੋਣਾਂ ਦੇ ਨਤੀਜੇ ਭਲਕੇ ਵੀਰਵਾਰ ਨੂੰ ਆ ਜਾਣਗੇ। ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਜੇ ਇਹ ਆਖ ਲਿਆ ਜਾਵੇ ਕਿ 17ਵੀਂ ਲੋਕ ਸਭਾ ਦੀ ਸ਼ੁਰੂਆਤ ਹੋਣ ਵਿੱਚ ਹੁਣ ਸਿਰਫ਼ ਕੁਝ ਘੰਟੇ ਬਾਕੀ ਰਹਿ ਗਏ ਹਨ ਤੇ ਹੋ ਸਕਦਾ ਹੈ ਕਿ ਕਈਆਂ ਨੂੰ ਰਾਤ ਨੂੰ ਨੀਂਦਰ ਵੀ ਨਾ ਆਵੇ। ਅਜਿਹੀ ਸਥਿਤੀ ਆਮ ਤੌਰ ਉੱਤੇ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਤੇ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਹੋ ਸਕਦੀ ਹੈ।
 

 

23 ਮਈ ਨੂੰ ਸਵੇਰੇ 10 ਕੁ ਵਜੇ ਤੱਕ ਰੁਝਾਨ ਮਿਲਣੇ ਸ਼ੁਰੂ ਹੋ ਜਾਣਗੇ। ਦੇਸ਼ ਭਰ ਦੇ ਕੁੱਲ 542 ਹਲਕਿਆਂ ਵਿੱਚ 7 ਗੇੜਾਂ ’ਚ  ਵੋਟਾਂ ਪਈਆਂ ਸਨ। ਪਹਿਲੀ ਵਾਰ ਈਵੀਐੱਮ ਗਿਣਤੀ ਦੇ ਨਾਲ ਵੋਟਰਾਂ ਵੱਲੋਂ ਤਸਦੀਕਸ਼ੁਦਾ ਪੇਪਰ ਆਡਿਟ ਪਰਚੀਆਂ (VVPATs) ਨੂੰ ਮਿਲਾਉਣ ਕਾਰਨ ਨਤੀਜਿਆਂ ਵਿੱਚ ਕਾਫ਼ੀ ਦੇਰੀ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ।

 

 

ਇੰਝ ਹੋ ਸਕਦਾ ਹੈ ਕਿ ਇਹ ਨਤੀਜੇ ਵੀਰਵਾਰ ਦੇਰ ਰਾਤ ਤੱਕ ਵੀ ਨਾ ਆ ਸਕਣ। ਹੋ ਸਕਦਾ ਹੈ ਕਿ ਕੁਝ ਨਤੀਜੇ 24 ਮਈ ਨੂੰ ਆਉਣ।

 

 

ਦੇਸ਼ ਭਰ ਵਿੱਚ 542 ਸੀਟਾਂ ’ਤੇ 8,000 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੱਤ ਗੇੜਾਂ ਦੌਰਾਨ ਪਈ ਵੋਟਿੰਗ ਵਿੱਚ 90.99 ਕਰੋੜ ਵੋਟਰਾਂ ਵਿੱਚੋਂ 67.11 ਫ਼ੀ ਸਦੀ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ।

 

 

ਭਾਰਤੀ ਸੰਸਦੀ ਚੋਣਾਂ ਵਿੱਚ ਇਹ ਸਭ ਤੋਂ ਵੱਧ ਮਤਦਾਨ ਹੈ। ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੇ ਨਤੀਜਿਆਂ ਦਾ ਮਿਲਾਣ ਪੇਪਰ ਟ੍ਰੇਲ ਮਸ਼ੀਨਾਂ ਵਿੱਚੋਂ ਨਿੱਕਲਣ ਵਾਲੀਆਂ ਪਰਚੀਆਂ ਨਾਲ ਕੀਤਾ ਜਾਵੇਗਾ। ਇਹ ਮਿਲਾਣ ਪ੍ਰਤੀ ਵਿਧਾਨ ਸਭਾ ਖੇਤਰ ਵਿੱਚ ਪੰਜ ਪੋਲਿੰਗ ਸਟੇਸ਼ਨਾਂ ਉੱਤੇ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is possible some people may not get asleep tonight due to waiting of poll results