ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਸੀ ਜਸਰਾਜ ਹੋਣਗੇ ਸੰਗਰੂਰ ਤੋਂ PDA ਦੇ ਉਮੀਦਵਾਰ

ਜੱਸੀ ਜਸਰਾਜ ਹੋਣਗੇ ਸੰਗਰੂਰ ਤੋਂ PDA ਦੇ ਉਮੀਦਵਾਰ

ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਅੱਜ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸੰਗਰੂਰ ਸੀਟ ਤੋਂ ਆਪਣਾ ਉਮੀਦਵਰ ਐਲਾਨ ਦਿੱਤਾ।  ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਆਗੂਆਂ ਨੇ ਚੰਡੀਗੜ੍ਹ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਸੰਗਰੂਰ ਲੋਕ ਸਭਾ ਸੀਟ ਤੋਂ ਗਾਇਕ–ਅਭਿਨੇਤਾ ਜੱਸੀ ਜਸਰਾਜ ਉਮੀਦਵਾਰ ਹੋਣਗੇ।  

 

ਪੰਜਾਬ ਡੈਮੋਕ੍ਰੈਟਿਕ ਵੱਲੋਂ ਅੱਜ ਸਾਂਝਾ ਪ੍ਰੋਗਰਾਮ ਵੀ ਰਿਲੀਜ਼ ਕੀਤਾ ਗਿਆ।   ਜੱਸੀ ਜਸਰਾਜ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵਿਰੁੱਧ ਚੋਣ ਲੜਨਗੇ, ਜੋ ਕਿ ਇਸ ਸੀਟ ਤੋਂ ਮੌਜੂਦਾ ਲੋਕ ਸਭਾ ਮੈਂਬਰ ਵੀ ਹਨ।

 

ਜ਼ਿਕਰਯੋਗ ਹੈ ਕਿ ਜੱਸੀ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਸੀਟ ਤੋਂ ਚੋਣ ਲੜੇ ਸਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ–ਪੀਪੀਪੀ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦਾ ਮੁਕਾਬਲਾ ਕੀਤਾ ਸੀ।  ਜੱਸੀ ਨੂੰ ਸਿਰਫ 87,901 (7.47 ਫੀਸਦੀ) ਵੋਟ ਮਿਲੇ ਤੇ ਜਮਾਨਤ ਤੱਕ ਨਹੀਂ ਬਚਾਅ ਸਕੇ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਿਰੁੱਧ ਬੋਲਣ ਕਰਕੇ ਛੇ ਸਾਲ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jassi Jasraj to be PDA candidate from Sangrur Lok Sabha seat