ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jharkhand Exit Poll: ਭਾਜਪਾ ਦਾ ਦਬਦਬਾ ਕਾਇਮ ਹੋਣ ਦੀ ਗੱਲ

ਲੋਕ ਸਭਾ ਚੋਣਾਂ ਦੇ ਆਖਰੀ ਗੇੜ ਚ ਝਾਰਖੰਡ ਦੀਆਂ 3 ਸੀਟਾਂ ਤੇ ਵੋਟਿੰਗ ਖਤਮ ਹੋ ਗਈ ਹੈ ਤੇ ਚੋਣ ਸਰਵੇਖਣ ਵੀ ਆ ਗਏ ਹਨ। ਪਿਛਲੀਆਂ ਲੋਕ ਸਭਾ ਚੋਣਾਂ ਚ ਮੋਦੀ ਲਹਿਰ ਦੇ ਦਮ ਤੇ ਭਾਜਪਾ ਨੇ ਵੱਡਾ ਉਲਟਫੇਰ ਕਰਦਿਆਂ ਝਾਰਖੰਡ ਦੀਆਂ 14 ਚੋਂ 12 ਸੀਟਾਂ ਜਿੱਤ ਲਈਆਂ ਸਨ।

 

ਇਸ ਵਾਰ ਵੀ ਭਾਜਪਾ ਨੇ ਲੋਕ ਸਭਾ ਚੋਣਾਂ ਚ ਪੂਰਾ ਜ਼ੋਰ ਲਗਾਇਆ ਹੈ ਅਤੇ ਰੱਜ ਕੇ ਚੋਣ ਪ੍ਰਚਾਰ ਕੀਤਾ। ਇਸ ਵਾਰ ਵੀ ਭਾਜਪਾ ਪਿਛਲੀ ਵਾਰ ਵਾਂਗ ਹੀ ਨਤੀਜੇ ਦੁਹਰਾਉਣ ਦੀ ਉਮੀਦ ਕਰ ਰਹੀ ਹੋਵੇਗੀ, ਜਦਕਿ ਦੂਜੇ ਪਾਸੇ ਕਾਂਗਰਸ ਸੂਬੇ ਚ ਖਾਤਾ ਖੋਲ੍ਹਣ ਦੀ ਉਡੀਕ ਚ ਹੈ। ਹਾਲਾਂਕਿ ਆਖਰੀ ਫੈਸਲਾ ਤਾਂ ਜਨਤਾ ਨੇ ਹੀ ਕਰਨਾ ਹੈ, ਜੋ ਕਿ 23 ਮਈ ਨੂੰ ਸਾਹਮਣੇ ਆਉਣ ਵਾਲਾ ਹੈ।

 

ਚੋਣ ਸਰਵੇਖਣਾਂ ਚ ਇਸ ਵਾਰ ਏਬੀਪੀ ਨੇ ਭਾਜਪਾ ਨੂੰ 8 ਅਤੇ ਕਾਂਗਰਸ ਨੂੰ 6 ਸੀਟਾਂ ਦਿੱਤੀਆਂ ਹਨ। ਰਿਪਬਲਿਕ ਟੀਵੀ-ਸੀ ਵੋਟਰ ਮੁਤਾਬਕ ਐਨਡੀਏ ਨੂੰ 6 ਅਤੇ ਯੂਪੀਏ ਨੂੰ 8 ਸੀਟਾਂ ਮਿਲ ਸਕਦੀਆਂ ਹਨ। ਰਿਪਲਿਕ ਟੀਵੀ-ਜਨ ਕੀ ਬਾਤ ਮੁਤਾਬਕ ਭਾਜਪਾ ਨੂੰ 8-9 ਸੀਟਾਂ ਅਤੇ ਯੂਪੀਏ ਨੂੰ 1 ਸੀਟ ਮਿਲ ਸਕਦੀ ਹੈ। ਜੇਐਮਐਮ ਨੂੰ 3-4 ਅਤੇ ਜੇਵੀਐਮ ਨੂੰ 1 ਸੀਟ ਮਿਲਣ ਦੀ ਗੱਲ ਕਹੀ ਜਾ ਰਹੀ ਹੈ। (ਡਿਸਕਲੇਮਰ: ਚੋਣ ਸਰਵੇਖਣ ਦੇ ਨਤੀਜੇ ਗਲਤ ਵੀ ਹੋ ਸਕਦੇ ਹਨ)

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jharkhand-lok-sabha-election-exit-poll-2019-seat-and-vote-share-bjp-congress-jmm-jvm-chanakya-exit-poll-c-voter-exit-poll-lok-sabha-seat-predictions-2019