ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਹਿੰਦੂ ਅੱਤਵਾਦੀ' ਦੇ ਬਿਆਨ 'ਤੇ ਕਾਇਮ ਹਾਂ : ਕਮਲ ਹਾਸਨ

ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਇੱਕ ਹਿੰਦੂ ਸੀ, ਆਪਣੇ ਇਸ ਬਿਆਨ ਉੱਤੇ ਵਿਵਾਦਾਂ ਵਿੱਚ ਘਿਰੇ ਮੱਕਲ ਨੀਧੀ ਮੈਯਮ (makkal needhi maiyam) ਪਾਰਟੀ ਦੇ ਸੰਸਥਾਪਕ ਕਮਲ ਹਾਸਨ (Kamal Haasan) ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਉਹੀ ਕਿਹਾ ਹੈ ਜੋ ਇੱਕ ਇਤਿਹਾਸਕ ਸੱਚ ਸੀ। 

 

ਫ਼ਿਲਮੀ ਦੁਨੀਆਂ ਤੋਂ ਰਾਜਨੀਤੀ ਵਿੱਚ ਆਏ ਹਾਸਨ ਨੇ ਆਪਣੇ ਵਿਰੋਧੀਆਂ ਨੂੰ ਸਿਰਫ਼ ਜਾਇਜ਼ ਦੋਸ਼ ਲਗਾਉਣ ਲਈ ਹੀ ਕਿਹਾ ਹੈ ਅਤੇ ਪੁੱਛਿਆ ਕਿ ਰਾਜਨੀਤੀ ਵਿੱਚ ਕਦਮ ਰੱਖਣ ਤੋਂ ਬਾਅਦ ਕੀ ਉਹ ਸਮਾਜ ਦੇ ਬਸ ਇੱਕ ਹੀ ਤਬਕੇ ਦੀ ਗੱਲ ਕਰਨ।
 


ਉਨ੍ਹਾਂ ਮਦੂਰੈ ਨੇੜੇ ਤਿਰੂਪੂਰਕੁੰਦਰਮ ਵਿੱਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਮੈਂ ਅਰਵਾਕੁਰੀਤੀ ਵਿੱਚ ਜੋ ਕੁਝ ਵੀ ਕਿਹਾ, ਉਸ ਨਾਲ ਉਹ ਨਾਰਾਜ਼ ਹੋ ਗਏ। ਮੈਂ ਜੋ ਕੁਝ ਕਿਹਾ ਹੈ ਉਹ ਇਤਿਹਾਸਕ ਸੱਚ ਹੈ। ਮੈਂ ਕਿਸੇ ਨੂੰ ਝਗੜੇ ਲਈ ਨਹੀਂ ਉਕਸਾਉਂਦਾ।
 


ਸਮਾਚਾਰ ਏਜੰਸੀ ਮੁਤਾਬਕ ਉਨ੍ਹਾਂ ਕਿਹਾ ਕਿ ਸੱਚ ਹਮੇਸ਼ਾ ਜਿੱਤਦਾ ਹੈ ਜਿਵੇਂ ਕਿ ਮੈਂ ਇਤਿਹਾਸਕ ਸੱਚ ਕਿਹਾ ਹੈ। 

 

ਕਮਲ ਹਾਸਨ ਨੇ ਕਿਹਾ ਕਿ ਚਰਮਪੰਥੀ ਸ਼ਬਦ ਦਾ ਅਰਥ ਸਮਝੋ। ਮੈਂ ਗੋਡਸੇ ਲਈ ਅੱਤਵਾਦੀ ਜਾਂ ਹਤਿਆਰਾ ਸ਼ਬਦ ਵੀ ਵਰਤ ਕਰ ਸਕਦਾ ਸੀ। ਮੈਂ ਇਸ ਸਮੇਂ ਰਾਜਨੀਤੀ ਵਿੱਚ ਹਾਂ, ਕੋਈ ਹਿੰਸਾ ਨਹੀਂ ਹੋਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamal Haasan Breaks silence over his Statement First terrorist was Hindu in Independent India