ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸੀ ਆਗੂ ਕਪਿਲ ਸਿੱਬਲ ਨੇ EVM ’ਤੇ ਚੁੱਕੇ ਸਵਾਲ, ਕੀਤੀ ਇਹ ਮੰਗ

ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਇਕ ਵਾਰ ਮੁੜ ਤੋਂ ਈਵੀਐਮ ਨੂੰ ਮੁੱਦਾ ਬਣਾ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਕਾਨੂੰਨ ਮੰਤਰੀ ਕਪਿਲ ਸਿੱਬਲ ਨੇ ਦੋਸ਼ੀ ਲਗਾਇਆ ਹੈ ਕਿ ਜਿੱਥੇ ਦਲਿਤ ਤੇ ਘੱਟ-ਗਿਣਤੀ ਵੋਟਾਂ ਹਨ, ਈਵੀਐਮ ਚ ਖਰਾਬੀ ਆਉਂਦੀ ਹੈ।

 

ਸਿੱਬਲ ਨੇ ਕਿਹਾ ਕਿ ਪਹਿਲੇ ਤਿੰਨ ਗੇੜ ਚ ਭਾਜਪਾ ਨੂੰ ਬਹੁਤ ਨੁਕਸਾਨ ਹੋਇਆ ਹੈ, ਹਾਰ-ਜਿੱਤ ਦਾ ਫੈਸਲਾ ਤਾਂ 23 ਮਈ ਨੂੰ ਹੋਵੇਗਾ ਪਰ ਸਵਾਲ ਇਹ ਹੈ ਕਿ ਜਿੱਥੇ ਵੀ ਮਸ਼ੀਨ ਖ਼ਰਾਬ ਹੁੰਦੀ ਹੈ, ਉੱਥੇ ਵੋਟਾਂ ਭਾਜਪਾ ਨੂੰ ਹੀ ਕਿਉਂ ਜਾਂਦੀ ਹੈ।

 

 

ਸੀਨੀਅਰ ਵਕੀਲ ਸਿੱਬਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਇਕ ਥਾਂ 300 ਮਸ਼ੀਨਾਂ ਖਰਾਬ ਹੋਣ ਦੀ ਗੱਲ ਸਾਹਮਣੇ ਆਈ ਸੀ। ਉਨ੍ਹਾਂ ਕਿਹਾ ਕਿ ਚੋਣਾਂ ਚ ਵੋਟਰ ਨੂੰ ਇਹ ਚਿੰਤਾ ਨਹੀਂ ਹੋਣੀ ਚਾਹੀਦੀ ਕਿ ਉਸ ਨੇ ਜਿਸ ਨੂੰ ਵੋਟ ਦਿੱਤੀ ਹੈ, ਉਸ ਨੂੰ ਵੋਟ ਨਹੀਂ ਮਿਲ ਰਹੀ ਹੈ। ਇਹ ਮਸ਼ੀਨ ਵੀ ਉੱਥੇ ਹੀ ਖਰਾਬ ਹੁੰਦੀ ਹੈ ਜਿੱਥੇ ਦਲਿਤ ਵੋਟ ਅਤੇ ਘੱਟ-ਗਿਣਤੀ ਵੋਟਰ ਹੁੰਦੇ ਹਨ। ਜੇਕਰ 2-3 ਘੰਟੇ ਮਸ਼ੀਨ ਖਰਾਬ ਰਹੇਗੀ ਤਾਂ ਵੋਟਾਂ ਨਹੀਂ ਪੈਣਗੀਆਂ ਕਿਉਂਕਿ ਲੋਕ ਘਰ ਵਾਪਸ ਤੁਰ ਜਾਣਗੇ।

 

ਚੋਣ ਕਮਿਸ਼ਨ ਦੁਆਰਾ ਈਵੀਐਮ ਨਾਲ ਜੁੜੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਲਈ ਚੁੱਕੇ ਗਏ ਕਦਮਾਂ ਤੇ ਸਿੱਬਲ ਨੇ ਕਿਹਾ ਕਿ ਕਮਿਸ਼ਨ ਦੇ ਕਦਮ ਨਾਲ ਅਸੀਂ ਖੁਸ਼ ਨਹੀਂ ਹਾਂ। ਸਾਡੀ ਮੁੱਖ ਮੰਗ ਹੈ ਕਿ 50 ਫੀਸਦ ਵੀਵੀਪੀਟੀ ਵੋਟਿੰਗ ਪਰਚੀਆਂ ਦਾ ਮਿਲਾਣ ਕੀਤਾ ਜਾਵੇ। ਈਵੀਐਮ ਚ ਖਰਾਬੀ ਦੀਆਂ ਸ਼ਿਕਾਇਤਾਂ ਨੂੰ ਦੂਰ ਕੀਤਾ ਜਾਵੇ ਤਾਂ ਕਿ ਚੋਣ ਪ੍ਰੀਕਿਆ ਚ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kapil Sibal Target Election Commission Foe Not Taking Appropriate Action on EVM