ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੇ ਸੱਦੇ ’ਤੇ ਕੇਜਰੀਵਾਲ ਨੂੰ ਆਇਆ ਗੁੱਸਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ ਚ ਸਿਆਸੀ ਮਾਹੌਲ ਪੂਰੇ ਸਿਖਰ ਤੇ ਹੈ। ਦਿੱਲੀ ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੀ ਚੱਲ ਰਹੀ ਕਿਆਸਅਰਾਈਆਂ ਵਿਚਾਲੇ ਰਾਹੁਲ ਗਾਂਧੀ ਨੇ ਇਕ ਟਵੀਟ ਕਰਕੇ ਦਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਨੂੰ 4 ਸੀਟਾਂ ਦੇਣ ਲਈ ਤਿਆਰ ਹੈ ਪਰ ਅਰਵਿੰਦ ਕੇਜਰੀਵਾਲ ਨੇ ਯੂ–ਟਰਨ ਲੈ ਲਿਆ।

 

ਹਾਲਾਂਕਿ ਰਾਹੁਲ ਗਾਂਧੀ ਦੇ ਟਵੀਟ ਦਾ ਜਵਾਬ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੁਛਿਆ, ਕਿਹੜਾ ਯੂ-ਟਰਨ?

 

ਕੇਜਰੀਵਾਲ ਨੇ ਰਾਹੁਲ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਭਾਜਪਾ ਦੀ ਮਦਦ ਕਰ ਰਹੀ ਹੈ।

 

ਕੇਜਰੀਵਾਲ ਨੇ ਰਾਹੁਲ ਗਾਂਧੀ ਦੇ ਟਵੀਟ ਦਾ ਜਵਾਬ ਦੇਣ ਲਈ ਟਵੀਟ ਕਰਦਿਆਂ ਲਿਖਿਆ ਕਿ ਹਾਲੇ ਤਾਂ ਗੱਲਬਾਤ ਚੱਲ ਰਹੀ ਹੈ, ਤੁਹਾਡਾ ਟਵੀਟ ਦਿਖਾਉਂਦਾ ਹੈ ਕਿ ਗਠਜੋੜ ਤੁਹਾਡੀ ਇੱਛਾ ਨਹੀਂ ਸਿਰਫ ਦਿਖਾਵਾ ਹੈ।

 

 

ਕੇਜਰੀਵਾਲ ਨੇ ਅੱਗੇ ਲਿਖਿਆ ਕਿ ਅੱਜ ਦੇਸ਼ ਨੂੰ ਮੋਦੀ-ਸ਼ਾਹ ਦੇ ਖਤਰੇ ਤੋਂ ਬਚਾਉਣਾ ਅਹਿਮ ਹੈ, ਪਰ ਬਦਕਿਸਮਤੀ ਹੈ ਕਿ ਤੁਸੀਂ ਯੂਪੀ ਅਤੇ ਹੋਰਨਾਂ ਸੂਬਿਆਂ ਚ ਵੀ ਮੋਦੀ ਵਿਰੋਧੀ ਵੋਟਾਂ ਵੰਡ ਕੇ ਮੋਦੀ ਜੀ ਦੀ ਮਦਦ ਕਰ ਰਹੇ ਹੋ।

 

ਇਸ ਤੋਂ ਪਹਿਲਾਂ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦਿੱਲੀ ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਦਾ ਮਤਲਬ ਹੈ ਕਿ ਭਾਜਪਾ ਨੂੰ ਝਟਕਾ। ਰਾਹੁਲ ਨੇ ਕਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਨੂੰ 4 ਸੀਟਾਂ ਦੇਣ ਨੂੰ ਤਿਆਰ ਸੀ ਪਰ ਅਰਵਿੰਦ ਕੇਜਰੀਵਾਲ ਨੇ ਯੂ-ਟਰਨ ਲੈ ਲਿਆ। ਉਨ੍ਹਾਂ ਕਿਹਾ ਕਿ ਗਠਜੋੜ ਦੇ ਦਰਵਾਜ਼ੇ ਹਾਲੇ ਵੀ ਖੁੱਲ੍ਹੇ ਹਨ ਪਰ ਸਮਾਂ ਤੇਜ਼ੀ ਨਾਲ ਲੰਘਦਾ ਜਾ ਰਿਹਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal anger on came the invitation of Rahul Gandhi