ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਪੀਐਮ ਮੋਦੀ ਨੂੰ ਪੁੱਛੇ ਤਿੰਨ ਸਵਾਲ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਪੀਐਮ ਮੋਦੀ ਤੇ ਹਮਲਾ ਕੀਤਾ ਹੈ। ਕੇਜਰੀਵਾਲ ਨੇ ਮੋਦੀ ਦੀ ਦਿੱਲੀ ਦੀ ਰਾਮਲੀਲਾ ਮੈਦਾਨ ਚ ਹੋਣ ਜਾ ਰਹੀ ਰੈਲੀ ਤੋਂ ਪਹਿਲਾਂ ਤਿੰਨ ਸਵਾਲ ਕੀਤੇ ਹਨ।

 

ਕੇਜਰੀਵਾਲ ਨੇ ਕਿਹਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੰਗਲਵਾਰ ਨੂੰ ਦਿੱਲੀ ਚ ਰੈਲੀ ਹੈ, ਸਾਡੀ ਉਨ੍ਹਾਂ ਨੂੰ ਬੇਨਤੀ ਹੈ ਕਿ ਇਸ ਰੈਲੀ ਚ ਮੋਦੀ ਜੀ ਸਾਡੇ ਤਿੰਨ ਸਵਾਲਾ ਦੇ ਜਵਾਬ ਜ਼ਰੂਰ ਦੇਣਗੇ।

 

ਉਨ੍ਹਾਂ ਕਿਹਾ ਕਿ ਪਹਿਲਾ ਸਵਾਲ ਇਹ ਹੈ ਕਿ ਦਿੱਲੀ ਚ ਇੰਨੀ ਲੰਬੇ ਸਮੇਂ ਤੋਂ ਸੀਲਿੰਗ ਕਿਉਂ ਕਰਾਈ ਜਾ ਰਹੀ ਹੈ, ਜਿਸ ਕਾਰਨ ਦਿੱਲੀ ਦਾ ਉਦਯੋਗ ਤਬਾਹ ਹੋ ਗਿਆ। ਦੂਜਾ ਸਵਾਲ ਪੂਰਨ ਸੂਬੇ ਦੇ ਦਰਜੇ ਬਾਰੇ ਹੈ ਜਿਸ ਬਾਰੇ ਮੋਦੀ ਨੇ 2014 ਚ ਰਾਮਲੀਲਾ ਮੈਦਾਨ ਚ ਹੀ ਵਾਅਦਾ ਕੀਤਾ ਸੀ। ਤੀਜਾ ਸਵਾਲ ਇਹ ਹੈ ਕਿ ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਸੱਤਾਂ ਸੀਟਾਂ ਜਿਤਾਈਆਂ ਪਰ ਦਿੱਲੀ ਫਿਰ ਵੀ ਇਕ ਪੂਰਨ ਸੂਬਾ ਕਿਉਂ ਨਹੀਂ ਬਣ ਸਕੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal asked three questions asked by PM Modi