ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਧਰਮ ਦੇ ਨਾਮ ’ਤੇ ਰਾਜਨੀਤੀ ਕਰ ਰਿਹਾ : ਕਾਂਗਰਸ

ਕੇਜਰੀਵਾਲ ਧਰਮ ਦੇ ਨਾਮ ’ਤੇ ਰਾਜਨੀਤੀ ਕਰ ਰਿਹਾ : ਕਾਂਗਰਸ

ਕਾਂਗਰਸ ਨੂੰ ਦਿੱਲੀ ਵਿਚ ਹਿੰਦੂ ਵੋਟ ਨਾ ਮਿਲਣ ਨਾਲ ਜੁੜੇ ਅਰਵਿੰਦ ਕੇਜਰੀਵਾਲ ਦੇ ਦਾਅਵੇ ਉਤੇ ਕਾਂਗਰਸ ਨੇ ਉਨ੍ਹਾਂ ਉਤੇ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਧਰਮ ਤੇ ਜਾਤੀ ਦੇ ਨਾਮ ਉਤੇ ਰਾਜਨੀਤੀ ਕਰ ਰਹੇ ਹਨ, ਜੋ ਹੁਣ ਤੱਕ ਭਾਜਪਾ ਕਰਦੀ ਆਈ ਹੈ। ਪਾਰਟੀ ਬੁਲਾਰੇ ਰਾਗਿਨੀ ਨਾਇਕ ਨੇ ਇਹ ਵੀ ਦਾਅਵਾ ਕੀਤਾ ਕਿ ਕੇਜਰੀਵਾਲ ਪੂਰੀ ਤਰ੍ਹਾਂ ਉਲਝਣ ਵਿਚ ਹਨ।

 

ਰਾਗਿਨੀ ਨਾਇਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਭ ਤੋਂ ਜ਼ਿਆਦਾ ਕੇਜਰੀਵਾਲ ਜੀ ਖੁਦ ਹੀ ਉਲਝਣ ਵਿਚ ਹਨ। ਕਾਂਗਰਸ ਦੇ ਉਚ ਆਗੂ ਨੇ ਉਨ੍ਹਾਂ ਵੱਲ ਗਠਜੋੜ ਦਾ ਹੱਥ ਵਧਾਇਆ, ਉਨ੍ਹਾਂ ਹੱਥ ਨਾਲ ਹੱਥ ਮਿਲਾਉਣ ਦੀ ਬਜਾਏ ਝਟਕਾ ਦਿੱਤਾ। ਫਿਰ ਉਹ ਕਹਿੰਦੇ ਰਹੇ ਕਿ ਕਾਂਗਰਸ ਜ਼ਿੰਮੇਵਾਰ ਹੈ। ਹੁਣ ਉਹ ਦਿੱਲੀ ਵਿਚ ਧਰਮ ਨਾਲ ਰਾਜਨੀਤੀ ਜੋੜ ਰਹੇ ਹਨ। ਕੀ ਇਸ ਬਦਲਾਅ ਦੀ ਰਾਜਨੀਤੀ ਨੂੰ ਸਥਾਪਤ ਕਰਨ ਲਈ ਕੇਜਰੀਵਾਲ ਜੀ ਰਾਜਨੀਤੀ ਅਤੇ ਚੁਣਾਵੀਂ ਦੰਗਲ ਵਿਚ ਕੁੱਦੇ ਸਨ?

 

ਉਨ੍ਹਾਂ ਅੱਗੇ ਕਿਹਾ ਕਿ ਮੈਂ ਸਮਝਦੀ ਹਾਂ ਕਿ ਇਹ ਭਾਰਤ ਵਰਗੇ ਮਹਾਨ ਦੇਸ਼ ਲਈ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਬਿਲਕੁਲ ਸਹੀ ਨਹੀਂ ਹੈ। ਦਰਅਸਲ, ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤੇ ਜਾਣ ਮੌਕੇ ਦਿੱਲੀ ਦੇ ਵੋਟਰਾਂ ਤੋਂ ਵੋਟ ਨਾ ਵੰਡਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਹਿੰਦੂ, ਕਾਂਗਰਸ ਨੂੰ ਵੋਟ ਨਹੀਂ ਦੇ ਰਿਹਾ ਹੈ ਕੇਵਲ ਮੁਸਲਮਾਨਾ ਵਿਚ ਥੋੜਾ ਬਹੁਤ ਹੈ।  ਮੈਂ ਉਮੀਦ ਕਰਦਾ ਹਾਂ ਕਿ ਦਿੱਲੀ ਦੇ ਹਿੰਦੂ ਮੁਸਲਮਾਨ, ਸਿੱਖ, ਇਸਾਈ, ਸਾਰੇ ਧਰਮ ਜਾਤੀਆਂ ਦੇ ਲੋਕ, ਜੋ ਮੋਦੀ ਸ਼ਾਹ ਦੀ ਜੋੜੀ ਤੋਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹਨ ਉਹ ਦਿੱਲੀ ਵਿਚ ਇਕਜੁੱਟ ਹੋ ਕੇ ਆਮ ਆਦਮੀ ਦਾ ਸਮਰਥਨ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kejriwal is doing the same politics in the name of religion which the BJP has done says Congress spokesman