ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸੰਗਰੂਰ ਤੋਂ ਕੇਵਲ ਸਿੰਘ ਢਿਲੋਂ ਤੇ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾਰੀ ਕਾਂਗਰਸ ਉਮੀਦਵਾਰ

​​​​​​​ਸੰਗਰੂਰ ਤੋਂ ਕੇਵਲ ਸਿੰਘ ਢਿਲੋਂ ਤੇ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾਰੀ ਕਾਂਗਰਸ ਉਮੀਦਵਾਰ

ਪਿਛਲੇ ਕਈ ਦਿਨਾਂ ਤੋਂ ਉਡੀਕੇ ਜਾ ਰਹੇ ਬਾਕੀ ਰਹਿੰਦੀਆਂ ਚਾਰ ਸੀਟਾਂ ਵਿੱਚੋਂ ਦੋ ਲਈ ਅੱਜ ਕਾਂਗਰਸ ਨੇ ਅੰਤਿਮ ਫ਼ੈਸਲਾ ਲੈ ਲਿਆ ਹੈ। ਕਾਂਗਰਸ ਪਾਰਟੀ ਪੰਜਾਬ ਦੀਆਂ ਕੁੱਲ 13 ਵਿੱਚੋਂ 9 ਸੀਟਾਂ ਉੱਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਅੱਜ ਅਨੰਦਪੁਰ ਸਾਹਿਬ ਤੇ ਸੰਗਰੂਰ ਸੀਟਾਂ ਲਈ ਕਾਂਗਰਸ ਨੇ ਦੋ ਨਾਂਵਾਂ ਉੱਤੇ ਮੋਹਰ ਲਾ ਦਿੱਤੀ।

 

 

ਅਨੰਦਪੁਰ ਸਾਹਿਬ ਲਈ ਮਨੀਸ਼ ਤਿਵਾਰੀ ਤੇ ਸੰਗਰੂਰ ਸੀਟ ਲਈ ਕੇਵਲ ਸਿੰਘ ਢਿਲੋਂ ਉੱਤੇ ਪਾਰਟੀ ਵਿੱਚ ਸਹਿਮਤੀ ਹੋਈ ਹੈ।

 

 

ਹੁਣ ਸੰਗਰੂਰ ਸੀਟ ਉੱਤੇ ਮੁਕਾਬਲਾ ਬੇਹੱਦ ਦਿਲਚਸਪ ਹੋਵੇਗਾ ਕਿਉਂਕਿ ਇੱਥੇ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿਲੋਂ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਤੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਜੱਸੀ ਜਸਰਾਜ (ਪੰਜਾਬੀ ਗਾਇਕ) ਚੋਣ ਲੜ ਰਹੇ ਹਨ।

 

 

ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ੍ਰੀ ਸਿਮਰਨਜੀਤ ਸਿੰਘ ਮਾਨ ਵੀ ਚੋਣ–ਮੈਦਾਨ ਵਿੱਚ ਨਿੱਤਰੇ ਹੋਏ ਹਨ। ਇੰਝ ਜੇ ਇੱਥੇ ਚੋਣ–ਮੁਕਾਬਲੇ ਨੂੰ ਚੌਕੋਣਾ, ਪੰਜ–ਕੋਣਾ ਤੇ ਛੇ–ਕੋਣਾ ਵੀ ਆਖ ਲਿਆ ਜਾਵੇ, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kewal Singh Dhillon and Manish Tiwari Congress Candidates