ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਰੀਦਕੋਟ ’ਚ ਖਹਿਰਾ ਦਾ ਬਾਗ਼ੀ ਧੜਾ ਰੋਕ ਸਕਦਾ ‘ਆਪ’ ਦੀ ਜਿੱਤ ਦਾ ਰਾਹ

ਫ਼ਰੀਦਕੋਟ ’ਚ ਖਹਿਰਾ ਦਾ ਬਾਗ਼ੀ ਧੜਾ ਰੋਕ ਸਕਦਾ ‘ਆਪ’ ਦੀ ਜਿੱਤ ਦਾ ਰਾਹ

ਹੁਣ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਫ਼ਰੀਦਕੋਟ ਹਲਕੇ ਦੇ ਲੋਕ ਸਭਾ ਚੋਣ–ਮੈਦਾਨ ਵਿੱਚ ਨਿੱਤਰਨ ਜਾ ਰਹੇ ਹਨ, ਅਜਿਹੇ ਵੇਲੇ ਸ੍ਰੀ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲਾ ਬਾਗ਼ੀ ਧੜਾ; ‘ਆਪ’ ਦੇ ਉਮੀਦਵਾਰ ਤੇ ਮੌਜੂਦਾ ਐੱਮਪੀ ਸਾਧੂ ਸਿੰਘ ਦੀ ਜਿੱਤ ਦੀਆਂ ਆਸਾਂ ਨੂੰ ਖੇਰੂੰ–ਖੇਰੂੰ ਕਰ ਸਕਦਾ ਹੈ।

 

 

ਇਸ ਹਲਕੇ ਵਿੱਚ ਐਤਕੀਂ ਚੌਕੋਨਾ ਮੁਕਾਬਲਾ ਹੋਵੇਗਾ। ਮਾਸਟਰ ਬਲਦੇਵ ਭਾਵੇਂ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ ਪਰ ਉਹ ਪੰਜਾਬ ਵਿਧਾਨ ਸਭਾ ’ਚ ਹਾਲੇ ਵੀ ‘ਆਪ’ ਦੇ ਹੀ ਵਿਧਾਇਕ ਹਨ। ਉਨ੍ਹਾਂ ਨੂੰ ਸ੍ਰੀ ਖਹਿਰਾ ਦੀ ਅਗਵਾਈ ਹੇਠਲੇ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ (ਪੀਡੀਏ) ਦੀ ਹਮਾਇਤ ਹਾਸਲ ਹੋਵੇਗੀ। ਇਹ ਗੱਠਜੋੜ ਸ੍ਰੀ ਖਹਿਰਾ ਦੀ ‘ਪੰਜਾਬ ਏਕਤਾ ਪਾਰਟੀ’, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਕਾਇਮ ਕੀਤਾ ਗਿਆ ਸੀ।

 

 

ਸਾਲ 2014 ਦੀਆਂ ਸੰਸਦੀ ਚੋਣਾਂ ਦੌਰਾਨ ਸਾਧੂ ਸਿੰਘ ਹੁਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਕੌਰ ਗੁਲਸ਼ਨ ਨੂੰ 1 ਲੱਖ 72 ਹਜ਼ਾਰ 516 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

 

 

ਆਮ ਆਦਮੀ ਪਾਰਟੀ ਭਾਵੇਂ ਐਤਕੀਂ ਉਨ੍ਹਾਂ ਉੱਤੇ ਭਰੋਸਾ ਕਰ ਰਹੀ ਹੈ ਪਰ ਇਸ ਵਾਰ ਮੌਜੂਦਾ ਐੱਮ ਪੀ ਲਈ ਹਾਲਾਤ ਕੁਝ ਸਾਜ਼ਗਾਰ ਨਹੀਂ ਹਨ ਕਿਉਂਕਿ ਬਾਗ਼ੀ ਧੜਾ ਜ਼ਰੂਰ ਇਸ ਹਲਕੇ ਵਿੱਚ ਉਨ੍ਹਾਂ ਦੇ ਆਧਾਰ ਨੂੰ ਖੋਰਾ ਲਾਵੇਗਾ। ਆਮ ਆਦਮੀ ਪਾਰਟੀ ਦਾ ਮੰਨਣਾ ਹੈ ਕਿ  ਉੱਧਰ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਥਾਨਕ ਨਹੀਂ, ਸਗੋਂ ਬਾਹਰ ਤੋਂ ਹਨ। ‘ਕਾਂਗਰਸ ਪਾਰਟੀ ਨੇ ਪਿਛਲੇ ਦੋ ਸਾਲਾਂ ਵਿੱਚ ਕੁਝ ਨਹੀਂ ਕੀਤਾ, ਜਦ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕ ਇਸ ਵਾਰ ਅਕਾਲੀ ਦਲ ਤੋਂ ਨਾਰਾਜ਼ ਹਨ; ਇਸ ਲਈ ਜਿੱਤ ਉਨ੍ਹਾਂ ਦੀ ਹੀ ਹੋਵੇਗੀ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Khaira faction may curb way of victory for AAP in Faridkot