ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਲਾਹਾਬਾਦ ਤੋਂ ਚੋਣ ਲੜਨਗੇ ਕਿੰਨਰ ਅਖਾੜਾ ਮੁਖੀ ‘ਲਕਸ਼ਮੀ’

ਇਲਾਹਾਬਾਦ ਸੰਸਦੀ ਸੀਟ ਤੇ ਲੋਕ ਸਭਾ ਚੋਣਾਂ 2019 ਚ ਕਿੰਨਰ ਅਖਾੜਾ ਮੁਖੀ ਲਕਸ਼ਮੀ ਨਾਰਾਇਣ ਤ੍ਰਿਪਾਠੀ ਦਾਅਵੇਦਾਰੀ ਕਰ ਸਕਦੀ ਹਨ। ਪ੍ਰਯਾਗਰਾਜ ਦੀ ਜਨਤਾ ਦੀ ਮੰਗ ਮਗਰੋਂ ਸੋਮਵਾਰ ਨੂੰ ਉਨ੍ਹਾਂ ਨੇ ਇਸਦੇ ਸੰਕਤੇ ਦਿੱਤੇ ਹਨ। ਹਾਲਾਂਕਿ ਇਹ ਦਾਅਵੇਕਾਰੀ ਕਿਹੜੀ ਪਾਰਟੀ ਵਲੋਂ ਹੋਵੇਗੀ ਜਾਂ ਆਜ਼ਾਦ ਉਮੀਦਵਾਰ ਵਜੋਂ, ਇਹ ਹਾਲੇ ਤੈਅ ਨਹੀਂ ਹੋਇਆ ਹੈ।

 

ਭਾਜਪਾ ਅਤੇ ਕਾਂਗਰਸ ਦੇ ਮੁੱਢਲੇ ਆਗੂਆਂ ਨਾਲ ਗੱਲਬਾਤ ਲਈ ਉਹ ਸੋਮਵਾਰ ਨੂੰ ਦਿੱਲੀ ਰਵਾਨਾ ਹੋ ਚੁਕੇ ਹਨ। ਮੰਨਿਆ ਜਾ ਰਿਹਾ ਹੈ ਕਿ ਗੱਲਬਾਤ ਮਗਰੋਂ 1 ਜਾਂ 2 ਦਿਨਾਂ ਚ ਸਥਿਤੀ ਸਾਫ਼ ਹੋ ਜਾਵੇਗੀ। 28 ਮਾਰਚ ਨੂੰ ਦੁਬਾਰਾ ਪ੍ਰਯਾਗਰਾਜ ਆ ਰਹੇ ਅਖਾੜਾ ਮੁਖੀ ਚੋਣ ਲੜਨ ਦਾ ਰਵਾਇਤੀ ਐਲਾਨ ਕਰ ਸਕਦੀ ਹਨ।

 

ਪ੍ਰਯਾਗਰਾਜ ਕੁੰਭ ਮੇਲੇ ਚ ਕਿੰਨਰ ਅਖਾੜਾ ਲੱਖਾਂ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਰਿਹਾ। ਅਖਾੜੇ ਦੀ ਹਰਮਨਪਿਆਰਤਾ ਦਾ ਮੁੱਖ ਕਾਰਨ ਅਖਾੜਾ ਮੁਖੀ ਲਕਸ਼ਮੀ ਨਾਰਾਇਣ ਤ੍ਰਿਪਾਠੀ ਅਤੇ ਉਨ੍ਹਾਂ ਦੀ ਸਾਥੀ ਭਵਾਨੀ ਨੂੰ ਮਨਿਆ ਜਾ ਰਿਹਾ ਹੈ।

 

ਪ੍ਰਯਾਗਰਾਜ ਚ ਮਿਲੇ ਜ਼ਬਰਦਸਤ ਸਨਮਾਨ ਮਗਰੋਂ ਲੋਕਾਂ ਨੇ ਉਨ੍ਹਾਂ ਨੂੰ ਚੋਣ ਲੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੀ ਫ਼ੇਸਬੁੱਕ ਵਾਲ ਤੇ ਸਲੋਗਨ ਲਗਾਇਆ ਗਿਆ ਹੈ ਕਿ ਪ੍ਰਯਾਗਰਾਜ ਦੀ ਇਹੀ ਪੁਕਾਰ ਲਕਸ਼ਮੀ ਨਾਰਾਇਣ ਤ੍ਰਿਪਾਠੀ ਬਣੇ ਸੰਸਦ ਮੈਂਬਰ ਅਬਕੀ ਬਾਰ। ਸੋਸ਼ਲ ਮੀਡੀਆਂ ਤੇ ਮਿਲੇ ਲੋਕਾਂ ਦੇ ਭਾਰੀ ਸਮਰਥਨ ਮਗਰੋਂ ਉਨ੍ਹਾਂ ਨੇ ਚੋਣਾਂ ਲੜਨ ਦਾ ਮਨ ਬਣਾਇਆ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kinner lakshmi narayan tripathi may contest from prayagraj