ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ ਹਿੰਸਾ: TMC ਨੇ BJP 'ਤੇ ਕੀਤਾ ਪਲਟਵਾਰ, ਬੰਗਾਲ ਦੇ ਬਾਹਰੋਂ ਲਿਆਂਦੇ ਗਏ ਗੁੰਡੇ

ਕੋਲਕਾਤਾ ਹਿੰਸਾ ਨੂੰ ਲੈ ਕੇ ਬੁੱਧਵਾਰ ਨੂੰ ਹੋਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਟੀਐਮਸੀ ਨੇ ਵੀ ਪਲਟਵਾਰ ਕੀਤਾ। ਟੀਐਮਸੀ ਨੇਤਾ ਡੇਰੇਕ ਓ ਬਰਾਇਨ ਨੇ ਇਕ ਪ੍ਰੈਸ ਕਾਨਫ਼ਰੰਸ ਵਿਚ ਕਿਹਾ ਕਿ ਗੁੰਡਿਆਂ ਨੂੰ ਬੰਗਾਲ ਦੇ ਬਾਹਰੋਂ ਲਿਆਂਦਾ ਗਿਆ ਸੀ।
 
ਡੈਰੇਕ ਓ ਬਰਾਇਨ ਨੇ ਭਾਜਪਾ ਨੇਤਾ ਤਜਿੰਦਰ ਸਿੰਘ ਬੱਗਾ ਬਾਰੇ ਕਿਹਾ ਕਿ ਬੱਗਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਉਹ ਹੀ ਹਨ ਜਿਨ੍ਹਾਂ ਨੇ ਦਿੱਲੀ ਵਿਚ ਕਿਸੇ ਨੂੰ ਥੱਪੜ ਮਾਰਿਆ ਸੀ।

 

 

ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਨੂੰ ਪੱਛਮੀ ਬੰਗਾਲ 'ਚ ਹੋਈ ਹਿੰਸਾ ਲਈ ਸੂਬੇ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਬੁੱਧਵਾਰ ਨੂੰ ਦੋਸ਼ ਲਾਉਂਦੋ ਹੋਏ ਕਿਹਾ ਕਿ  ਚੋਣ ਕਮਿਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ। 

ਸ਼ਾਹ ਨੇ ਇਹ ਵੀ ਕਿਹਾ ਕਿ ਮੰਗਲਵਾਰ ਨੂੰ ਜਦੋਂ ਕੋਲਕਾਤਾ 'ਚ ਉਸ ਦੇ ਕਾਫ਼ਲੇ 'ਤੇ ਹਮਲਾ ਕੀਤਾ ਗਿਆ ਉਦੋਂ ਉਹ ਸੀਆਰਪੀਐਫ਼ ਦੀ ਸੁਰੱਖਿਆ ਦੇ ਬਿਨਾਂ ਤੋਂ ਬਚ ਨਹੀਂ ਸਕਦੇ ਸਨ।

 

ਦਲਿਤਾਂ ਨੂੰ ਗੁੰਮਰਾਹ ਕਰ ਰਹੀ ਹੈ ਭਾਜਪਾ: ਮਾਇਆਵਤੀ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kolkata violence tmc leader derek o brian attacks back bjp