ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗ਼ੈਰ NDA ਸਰਕਾਰ ਨੂੰ ਸਮੱਰਥਨ ਦੇਣ ਨੂੰ ਤਿਆਰ ਖੱਬੇਪੱਖੀ ਪਾਰਟੀਆਂ, ਮਮਤਾ ਬੈਨਰਜੀ ਨੂੰ ਲੈ ਕੇ ਪੇਚ

ਖੱਬੇਪੱਖੀ ਪਾਰਟੀਆਂ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਹੇਠ ਕੌਮੀ ਜਨਤਾਂਰਿਕ ਗਠਜੋੜ (ਐਨਡੀਏ) ਸਰਕਾਰ ਤੋਂ ਇਲਾਵਾ ਕਿਸੇ ਵੀ ਬਦਲਵੇਂ ਗੱਠਜੋੜ ਨੂੰ ਬਾਹਰ ਤੋਂ ਸਮਰੱਥਨ ਦੇਣ ਲਈ ਤਿਆਰ ਹਨ। ਪਰ ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਸੀਪੀਆਈ (ਐਮ) ਦੇ ਪੋਲਿਟ ਬਿਊਰੋ ਦੇ ਮੈਂਬਰ ਅਨੁਸਾਰ ਇਹ ਮਮਤਾ ਬੈਨਰਜੀ ਦੀ ਤ੍ਰਿਲਮੂਲ ਕਾਂਗਰਸ ਦੇ ਬਦਲਵੇਂ ਗੱਠਜੋੜ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਉਲਝਣ ਵਿੱਚ ਹੈ।

 

ਪਾਰਟੀ ਦੇ ਉੱਚ ਫ਼ੈਸਲਾ ਲੈਣ ਵਾਲੇ ਸੰਸਥਾ ਦੇ ਮੈਂਬਰ ਨੇ ਕਿਹਾ ਕਿ ਅਸੀਂ ਅਸਲ ਵਿੱਚ ਨਹੀਂ ਜਾਣਦੇ ਕਿ ਅਜਿਹੀ ਸਥਿਤੀ ਪੈਦਾ ਹੋਣ ਉੱਤੇ ਕੀ ਕਰਨਾ ਚਾਹੀਦਾ? ਤ੍ਰਿਣਮੂਲ ਦਾ ਸਮੱਰਥਨ ਕਰਨਾ ਸਾਡੇ ਲਈ ਬੰਗਾਲ ਵਿੱਚ ਆਤਮਘਾਤੀ ਹੋਵੇਗਾ ਪਰ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣਾ ਵੀ ਮਹੱਤਵਪੂਰਨ ਹੈ। 

 

 

2014 ਦੇ ਆਮ ਚੋਣਾਂ ਵਿੱਚ 34 ਲੋਕ ਸਭਾ ਸੀਟਾਂ ਜਿੱਤਣ ਵਾਲੀ ਟੀਐਸਸੀ ਨੇ ਪੱਛਮੀ ਬੰਗਾਲ ਵਿੱਚ 34 ਸਾਲ ਬਾਅਦ ਖੱਬੇਪੱਖੀ ਮੋਰਚੇ ਤੋਂ ਸੱਤਾ ਹਾਸਲ ਕੀਤੀ ਸੀ। ਪਿਛਲੀ ਲੋਕ ਸਭਾ ਵਿੱਚ ਖੱਬੇਪੱਖੀ ਦਲਾਂ ਦੇ 9 ਮੈਂਬਰ ਸਨ। ਪੱਛਮ ਬੰਗਾਲ ਵਿੱਚ ਇਸ ਦਾ ਮੁੱਖ ਚੋਣ ਨਾਹਰਾ ਹੈ, ਭਾਜਪਾ ਨੂੰ ਹਰਾਓ, ਤ੍ਰਿਲਮੂਲ ਨੂੰ ਹਰਾਓ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Left ready support non-NDA govt but Confusion over Mamata Banerjee