ਅਦਾਕਾਰ ਵਿਵੇਕ ਓਬਰਾਏ ਨੇ ਸੋਮਵਾਰ ਨੂੰ ਕਮਲ ਹਾਸਨ ਦੇ ਉਸ ਬਿਆਨ ਨੂੰ ਲੈ ਕੇ ਨਿਸ਼ਾਨਾ ਲਾਇਆ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪਹਿਲਾ ਅੱਤਵਾਦੀ ਇੱਕ ਹਿੰਦੂ ਸੀ।
ਵਿਵੇਕ ਨੇ ਕਿਹਾ ਹੈ ਕਿ ਅਦਾਕਾਰਾ ਤੋਂ ਨੇਤਾ ਬਣੇ ਹਾਸਨ ਨੂੰ ਦੇਸ਼ ਨੂੰ ਨਹੀਂ ਵੰਡਣਾ ਚਾਹੀਦਾ। 19 ਮਈ ਦੇ ਲੋਕ ਸਭਾ ਚੋਣਾਂ ਲਈ ਕਰੂਰ ਜਿਲ੍ਹੇ ਦੇ ਅਰਵਾਕੁਰੂਚੀ ਵਿੱਚ ਐਤਵਾਰ ਨੂੰ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਾਸਨ ਨੇ ਐਤਵਾਰ ਨੂੰ ਕਿਹਾ, ਆਜਾਦ ਭਾਰਤ ਦਾ ਪਹਿਲਾ ਅੱਤਵਾਦੀ ਨੱਥੂਰਾਮ ਗੋਡਸੇ ਇੱਕ ਹਿੰਦੂ ਸੀ।
ਗੋਡਸੇ ਨੇ 30 ਜਨਵਰੀ 1948 ਨੂੰ ਗੋਲੀ ਮਾਰ ਕੇ ਮਹਾਤਮਾ ਗਾਂਧੀ ਦਾ ਕਤਲ ਕਰ ਦਿੱਤਾ ਸੀ। ਗਾਂਧੀ ਦੇ ਕਤਲ ਦੇ ਸਬੰਧੀ ਹਾਸਨ ਨੇ ਕਿਹਾ ਕਿ ਮੈਂ ਇਥੇ ਉਸ ਕਤਲ ਦਾ ਜਵਾਬ ਲੈਣ ਲਈ ਆਇਆ ਹਾ। ਹਾਸਨ ਦੀ ਇਸ ਟਿਪਣੀ ਦਾ ਕਈ ਨੇਤਾਵਾਂ ਨੇ ਵਿਰੋਧ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਸਮਰੱਥਕ ਵਿਵੇਕ ਓਬਰਾਏ ਨੇ ਵੀ ਇਹ ਗੱਲ ਚੰਗੀ ਨਹੀਂ ਲੱਗੀ।
ਟਵਿੱਟਰ ਪੋਸਟ ਵਿੱਚ ਸੀਨੀਅਰ ਕਲਾਕਾਰ ਨੂੰ, ਵਿਵੇਕ ਨੇ ਲਿਖਿਆ, “ਪਿਆਰੇ ਕਮਲ ਸਰ, ਤੁਸੀਂ ਮਹਾਨ ਕਲਾਕਾਰ ਹੋ। ਜਿਵੇ ਕਲਾ ਦਾ ਕੋਈ ਧਰਮ ਨਹੀਂ ਹੁੰਦਾ ਠੀਕ ਉਸ ਤਰ੍ਹਾਂ ਅੱਤਵਾਦ ਦਾ ਵੀ ਕੋਈ ਧਰਮ ਨਹੀਂ ਹੁੰਦਾ। ਤੁਸੀ ਗੋਡਸੇ ਨੂੰ ਅੱਤਵਾਦੀ ਕਹਿ ਸਕਦੇ ਹੋ, ਤੁਸੀਂ ਉਸ ਨੂੰ ਹਿੰਦੂ ਕਿਉਂ ਕਹਿਗੇ। ਇਹ ਇਸ ਲਈ ਹੈ ਕਿਉਂਕਿ ਤੁਸੀਂ ਮੁਸਲਿਮ ਇਲਾਕੇ ਵਿੱਚ ਵੋਟ ਦੇਖ ਰਹੇ ਹੋ?” ਉਨ੍ਹਾਂ ਕਿਹਾ ਕਿ ਕ੍ਰਿਪਾ ਕਰਕੇ ਛੋਟਾ ਮੂੰਹ ਵੱਡੀ ਗੱਲ, ਭਾਰਤ ਨੂੰ ਨਾ ਵੰਡੋ, ਅਸੀਂ ਸਭ ਇੱਕ ਹਾਂ, ਜੈ ਹਿੰਦ।“