ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Punjab Exit Poll 2019: ਚੋਣ ਸਰਵੇਖਣ 'ਚ ਕਾਂਗਰਸ ਦਾ ਪਲੜਾ ਭਾਰੀ

Punjab Lok sabha Elections Exit Polls 2019:  ਲੋਕ ਸਭਾ ਚੋਣਾਂ 2019 ਵਿੱਚ ਕਾਂਗਰਸ ਅੰਦਰਲੀ ਖਿੱਚੋਤਾਣ ਦੀਆਂ ਖ਼ਬਰਾਂ ਨੇ ਪੰਜਾਬ ਨੂੰ ਸੁਰਖ਼ੀਆਂ ਵਿੱਚ ਲੈ ਲਿਆਂਦਾ। ਲੋਕ ਸਭਾ ਚੋਣਾਂ ਦੇ ਸੱਤਵੇਂ ਗੇੜ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੀਆਂ 14 ਸੀਟਾਂ ਕਾਂਗਰਸ ਅਤੇ ਭਾਜਪਾ ਲਈ ਮਹੱਤਵਪੂਰਨ ਸਾਬਤ ਹੋ ਸਕਦੀਆਂ ਹਨ। ਕਾਰਨ ਇਹ ਹੈ ਕਿ ਦੋਹਾਂ ਵਿਚਕਾਰ ਇਨ੍ਹਾਂ ਸੀਟਾਂ ਨੂੰ ਜਿੱਤਣ ਜ਼ੋਰ ਅਜਮਾਇਸ਼ ਚੱਲ ਰਹੀ ਹੈ। ਭਾਜਪਾ ਜਿਥੇ ਆਪਣੇ ਸਹਿਯੋਗੀ ਅਕਾਲੀ ਦਲ ਨਾਲ ਚੋਣ ਮੈਦਾਨ ਵਿੱਚ ਹੈ, ਉਥੇ ਕਾਂਗਰਸ ਇਕੱਲੇ ਚੋਣ ਲੜ ਰਹੀ ਹੈ।

 

 

 

 

ਭਾਜਪਾ ਲਈ ਇਥੇ ਹੋਰ ਵੀ ਚੁਣੌਤੀ ਹੋਵੇਗੀ ਕਿਉਂਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਹੈ। ਇਸ ਤੋਂ ਇਲਾਵਾ ਇਹ ਕਾਂਗਰਸ ਲਈ ਚੰਗਾ ਸੰਕੇਤ ਹੈ ਕਿ ਆਮ ਆਦਮੀ ਪਾਰਟੀ (ਆਪ) ਉਥੇ ਕਮਜ਼ੋਰ ਹੋਈ ਹੈ। ਪਰ ਜਦ ਤਕ ਰਸਮੀ ਨਤੀਜੇ ਨਹੀਂ ਆ ਜਾਂਦੇ ਸੂਬੇ ਵਿਚ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ, ਇਹ ਤਸਵੀਰ ਸਾਫ਼ ਨਹੀਂ ਹੋ ਸਕੇਗੀ।

 

 

ਪਿਛਲੀਆਂ ਚੋਣਾਂ ਵਿੱਚ ਪੰਜਾਬ ਵਿੱਚ ਬੀਜੇਪੀ ਨੇ ਦੋ ਸੀਟਾਂ ਜਿੱਤੀਆਂ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਸੀਟਾਂ ਜਿੱਤੀਆਂ ਸਨ। ਅਰਥਾਤ, ਐਨਡੀਏ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੱਤ ਸੀਟਾਂ ਜਿੱਤੀਆਂ ਸਨ।  ਇਸ ਵਿੱਚ ਚਾਰ ਸੀਟਾਂ ਖਡੂਰ ਸਾਹਿਬ, ਅਨੰਦਪੁਰ ਸਾਹਿਬ, ਫਿਰੋਜ਼ਪੁਰ ਅਤੇ ਬਠਿੰਡਾ ਅਕਾਲੀ ਦਲ ਅਤੇ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਚੰਡੀਗੜ੍ਹ ਭਾਜਪਾ ਨੇ ਜਿੱਤੀਆਂ ਸਨ। ਹਾਲਾਂਕਿ, ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਗੁਰਦਾਸਪੁਰ ਸੀਟ 'ਤੇ ਉਪ ਚੋਣ ਜਿੱਤੀ ਸੀ। 2014 ਵਿਚ ਕਾਂਗਰਸ ਨੇ 13 ਸੀਟਾਂ ਉੱਤੇ ਚੋਣ ਲੜੀ ਸੀ ਅਤੇ 3 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਈ ਸੀ।

 

ਪੰਜਾਬ ਵਿਚ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਚਾਰ ਸੀਟਾਂ ਫ਼ਤਹਿਗੜ੍ਹ ਸਾਹਿਬ, ਫ਼ਰੀਦਕੋਟ, ਸੰਗਰੂਰ ਅਤੇ ਪਟਿਆਲਾ ਨੂੰ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਨੂੰ ਹੋਇਆ ਸੀ ਅਤੇ ਉਹ ਤਿੰਨ ਸੀਟਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਹੀ ਜਿੱਤ ਕੇ ਰਹਿ ਗਈ ਸੀ।

 

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਸੱਤ ਗੇੜਾਂ ਵਿੱਚ ਵੋਟਿੰਗ 11 ਅਪ੍ਰੈਲ ਤੋਂ 19 ਮਈ ਤੱਕ ਹੋਈ। ਵੋਟਾਂ ਦੀ ਗਿਣਤੀ ਅਤੇ ਨਾਲ ਹੀ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਣਾ ਹੈ। ਲੋਕ ਸਭਾ ਵਿੱਚ ਕੁੱਲ 532 ਸੀਟਾਂ ਹਨ ਅਤੇ ਬਹੁਮਤ ਲਈ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਘੱਟ ਤੋਂ ਘੱਟ 272 ਸੀਟਾਂ ਚਾਹੀਦੀਆਂ ਹਨ।

 

(ਚੋਣ ਸਰਵੇਖਣ ਦੇ ਨਤੀਜੇ ਗ਼ਲਤ ਵੀ ਹੋ ਸਕਦੇ ਹਨ)
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:live updates Lok Sabha election exit poll 2019 for Punjab seat and vote share BJP AAP Congress