ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ਜਿੱਤਣ ਲਈ ਭਾਜਪਾ ਨੇ ਬਣਾਈ ਇਹ ਰਣਨੀਤੀ

ਦਿੱਲੀ ਚ ਚੋਣ ਰਣਨੀਤੀ ਜਿੱਤਣ ਲਈ ਭਾਜਪਾ ਨਵੇਂ ਤੋਂ ਨਵਾਂ ਢੰਗ ਅਪਣਾ ਰਹੀ ਹੈ। ਚਾਹ ਅਤੇ ਚੌਕੀਦਾਰਾਂ ਮਗਰੋਂ ਹੁਣ ਨਾਈ ਦੀ ਦੁਕਾਨ ਚਲਾਉਣ ਵਾਲੇ ਮਾਲਕ ਭਾਜਪਾ ਲਈ ਪ੍ਰਚਾਰ ਦਾ ਵੱਡਾ ਜ਼ਰੀਆ ਬਣਨਗੇ। ਲੰਘੇ ਦਿਨੀਂ ਦਿੱਲੀ ਚ 500 ਤੋਂ ਜ਼ਿਆਦਾ ਸੈਲੂਨ ਮਾਲਕਾ ਨੂੰ ਦਿੱਲੀ ਭਾਜਪਾ ਦੇ ਸੰਗਠਨ ਮੰਤਰੀ ਸਿੱਧਧਾਨਨ ਅਤੇ ਸੂਬਾਈ ਉਪ ਇੰਚਾਰਜ ਜੈਭਾਨ ਪਵੱਇਆ ਨਾਲ ਕਈ ਸੀਨੀਅਰਾਂ ਨੇ ਮੁਲਾਕਾਰ ਕੀਤੀ।

 

ਪਾਰਟੀ ਦੇ ਸੂਬਾਈ ਦਫ਼ਤਰ ਵਿਖੇ ਸੈਲੂਨ ਮਾਲਕਾਂ ਨੂੰ ਸੱਦ ਦੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦਸਿਆ ਗਿਆ ਹੈ। ਭਾਜਪਾ ਓਬੀਸੀ ਮੋਰਚੇ ਨੂੰ ਇਸ ਕੰਮ ਤੇ ਲਗਾਇਆ ਗਿਆ ਹੈ। ਗਲੀਆਂ ਚ ਛੋਟੀ ਮੋਟੀ ਦੁਕਾਨਾਂ ਦੇ ਨਾਲ–ਨਾਲ ਮਾਲ ਦੇ ਸੈਲੂਨ ਮਾਲਕ ਵੀ ਇਸ ਵਿਚ ਸ਼ਾਮਲ ਕੀਤੇ ਗਏ ਹਨ।

 

ਇਨ੍ਹਾਂ ਦੁਕਾਨਾਂ ਤੇ ਰੋਜ਼ਾਨਾ ਹੀ ਵੱਡੀ ਗਿਣਤੀ ਚ ਸਾਰੇ ਵਰਗਾਂ ਦੇ ਲੋਕ ਪਹੁੰਚਦੇ ਹਨ। ਅਜਿਹੇ ਚ ਸੈਲੂਨ ਮਾਲਕ ਆਪਣੀ ਤੇ ਭਾਜਪਾ ਦੀਆਂ ਪ੍ਰਾਪਤੀਆਂ ਦਾ ਪ੍ਰਚਾਰ ਕਰਨਗੇ। ਸਰਕਾਰੀ ਯੋਜਨਾਵਾਂ ਦੇ ਨਾਲ–ਨਾਲ ਉਹ ਮੋਦੀ ਬ੍ਰਾਂਡ ਦਾ ਪ੍ਰਚਾਰ ਕਰਨਗੇ ਤੇ ਸਰਕਾਰ ਦੀਆਂ ਯੋਜਨਾਵਾਂ ਬਾਰੇ ਗਾਹਕਾਂ ਤੋਂ ਪ੍ਰਤੀਕਿਰਿਆ ਵੀ ਲਈ ਜਾਵੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha chunav 2019 after chai chawkidar bjp will campaign through saloon direct to voters