ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਨੰਦਪੁਰ ਸਾਹਿਬ ਸੀਟ: ਚੰਦੂਮਾਜਰਾ, ਤਿਵਾੜੀ ਜਾਂ ਸ਼ੇਰਗਿੱਲ, ਕਿਸਦੀ ਹੋਵੇਗੀ ਜਿੱਤ?

Anandpur Sahib Lok Sabha Election Result: ਆਨੰਦਪੁਰ ਸਾਹਿਬ ਲੋਕ ਸਭਾ ਖੇਤਰ ਚ 15 ਲੱਖ ਤੋਂ ਜ਼ਿਆਦਾ ਵੋਟਰ ਹਨ ਜਦਕਿ ਕੁੱਲ ਵੋਟਰਾਂ ਚ 7.50 ਲੱਖ ਦੇ ਨੇੜੇ ਮਹਿਲਾ ਵੋਟਰ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਚ ਇਸ ਸੀਟ ’ਤੇ ਕੁੱਲ 69.5 ਫੀਸਦ ਵੋਟਾਂ ਪਈਆਂ ਸਨ ਜਦਕਿ 2009 ਚ 67.92 ਵੋਟਾਂ ਪਈਆਂ ਸਨ।

 

ਆਨੰਦਪੁਰ ਸਾਹਿਬ ਲੋਕ ਸਭਾ ਖੇਤਰ ਤੋਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਚ ਪ੍ਰਮੁੱਖ ਖੇਤਰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਦੇ ਮਨੀਸ਼ ਤਿਵਾੜੀ ਅਤੇ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ ਹਨ। ਇਸ ਸੀਟ ਸਮੇਤ ਪੰਜਾਬ ਦੀਆਂ ਸਾਰੀਆ 13 ਸੀਟਾਂ ’ਤੇ 19 ਮਈ ਨੂੰ ਵੋਟਾਂ ਪਈਆਂ ਸਨ।

 

ਆਨੰਦਪੁਰ ਸਾਹਿਬ ਤੋਂ ਇਸ ਵਾਰ ਕੁੱਲ 26 ਉਮੀਦਵਾਰ ਮੈਦਾਨ ਚ ਹਨ। ਅਕਾਲੀ ਦਲ ਦੇ ਮੌਜੂਦਾ ਐਮਪੀ ਚੰਦੂਮਾਜਰਾ ’ਤੇ ਮੁੜ ਦਾਅ ਲਗਾਇਆ ਗਿਆ ਹੈ ਜਦਕਿ ਕਾਂਗਰਸ ਨੇ ਇਸ ਵਾਰ ਮਨੀਸ਼ ਤਿਵਾੜੀ ਨੂੰ ਮੈਦਾਨ ਚ ਉਤਾਰਿਆ ਹੈ। ਦੂਜੇ ਪਾਸੇ ਸਾਲ 2014 ਚ ਲੋਕ ਸਭਾ ਚੋਣਾਂ ਚ ਸ਼ਾਮਲ ਹੋਣ ਵਾਲੀ ਆਮ ਆਦਮੀ ਪਾਰਟੀ ਨੇ ਇਸ ਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

 

ਦੱਸਣਯੋਗ ਹੈ ਕਿ ਸਾਲ 2014 ਚ ਪੰਜਾਬ ਦੇ ਲੋਕ ਸਭਾ ਖੇਤਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੰਦੂਮਾਜਰਾ ਨੂੰ 3,47,394 ਵੋਟਾਂ ਮਿਲੀਆਂ। ਚੰਦੂਮਾਜਰਾ ਨੇ ਕਾਂਗਰਸ ਦੀ ਉਮੀਦਵਾਰ ਅੰਬਿਕਾ ਸੋਨੀ ਨੂੰ 23,697 ਵੋਟਾਂ ਨਾਲ ਹਰਾਇਆ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elction result 2019 Anandpur Sahib seat: Chandumajra Tewari or Shergill who will win