ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ਸੀਟ: ਸੁਨੀਲ ਜਾਖੜ ਜਾਂ ਸੰਨੀ ਦਿਓਲ, ਕੌਣ ਜਿੱਤੇਗਾ ਇਸ ਵਾਰ?

ਲੋਕ ਸਭਾ ਚੋਣਾਂ ਮਗਰੋਂ 23 ਮਈ ਨੂੰ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ। ਇਸਦੀ ਉਲਟੀ ਗਿਣਤੀ ਸ਼ੁਰੂ ਹੋ ਚੁਕੀ ਹੈ। ਸੂਬੇ ਦੇ ਹਰੇਕ ਨਾਗਰਿਕ ਦਾ ਧਿਆਨ ਇਸ ਗੱਲ ’ਤੇ ਹੈ ਕਿ ਆਖਰ ਗੁਰਦਾਸਪੁਰ ਸੀਟ ਕਿਹੜੀ ਪਾਰਟੀ ਦੀ ਝੋਲੀ ਚ ਆਵੇਗੀ। ਲੋਕਾਂ ਨੇ ਆਪਣੇ ਹਲਕੇ ਦੀ ਰੱਖਵਾਲੀ ਕਿਹੜੇ ਉਮੀਦਵਾਰ ਹੱਥ ਦਿੱਤੀ ਹੈ। ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਹੋਣ ਵਾਲਾ ਹੈ।

 

ਈਵੀਐਮ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਦੇ 6 ਵਿਧਾਨ ਸਭਾ ਹਲਕਿਆਂ ਨੂੰ ਸੁਖਜਿੰਦਰ ਗਰੁੱਪ ਆਫ ਇੰਸਟੀਟਿਊਟ ਚ ਤਿੰਨ ਘੇਰਿਆਂ ਦੀ ਸਖਤ ਸੁਰੱਖਿਆ ਹੇਠਾਂ ਰਖਿਆ ਗਿਆ ਹੈ। ਇੱਥੇ ਅਫ਼ਸਰਾਂ ਵਲੋਂ ਆਪਣੀ ਚੌਕਸ ਨਜ਼ਰਾਂ ਲਗਾਤਾਰ ਬਣਾਈਆਂ ਹੋਈਆਂ ਹਨ।

 

ਜ਼ਿਲ੍ਹਾ ਪ੍ਰਸ਼ਾਸਨ ਵਲੋਂ 23 ਮਈ ਨੂੰ ਸੁਖਜਿੰਦਰ ਕਾਲਜ ਚ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸਟ੍ਰੋਂਗ ਰੂਮ ਅਤੇ ਵੋਟਿੰਗ ਕੇਂਦਰਾਂ ਦੀ ਸੀਸੀਟੀਵੀ ਨਾਲ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਵੋਟਾਂ ਦੀ ਗਿਣਤੀ ਦੇ ਹਰੇਕ ਰਾਊਂਡ ਮਗਰੋਂ ਜਾਣਕਾਰੀ ਲੋਕਾਂ ਤਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮੀਡੀਆ ਸੈਂਟਰ ਵੀ ਬਣਾਇਆ ਹੈ।

 

ਗੁਰਦਾਸਪੁਰ ਸੀਟ ’ਤੇ ਇਸ ਵੇਲੇ ਸਿਆਸਤ ਕਿੰਨੀ ਸਰਗਰਮ ਹੈ, ਇਸ ਬਾਰੇ ਇਲਾਕੇ ਚ ਲੋਕਾਂ ਚ ਲਗਾਤਾਰ ਚੱਲ ਰਹੀਆਂ ਚਰਚਾਵਾਂ ਤੋਂ ਸਾਫ ਦੇਖਣ ਨੂੰ ਮਿਲ ਰਿਹਾ ਹੈ। ਇਸ ਲੋਕ ਸਭਾ ਸੀਟ ਤੋਂ ਪਹਿਲੀ ਵਾਰ ਭਾਜਪਾ ਵਲੋਂ ਚੋਣ ਲੜ ਰਹੇ ਬਾਲੀਵੁੱਡ ਅਦਾਕਾਰ ਸਨੀ ਦਿਓਲ ਦਾ ਮੁਕਾਬਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਹੈ।

 

ਦੱਸ ਦੇਈਏ ਕਿ ਇਸ ਸੀਟ ਤੋਂ ਮਰਹੁਮ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਲਗਾਤਾਰ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਨ। ਅਪ੍ਰੈਲ 2017 ਚ ਕੈਂਸਰ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਖੰਨਾ ਦੇ ਦੇਹਾਂਤ ਮਗਰੋਂ ਅਕਤੂਬਰ 2017 ਚ ਹੋਈਆਂ ਜ਼ਿਮਣੀ ਚੋਣਾਂ ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ 1.92 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸਨ। 9 ਵਿਧਾਨ ਸਭਾ ਵਾਲੇ ਇਸ ਸੰਸਦੀ ਖੇਤਰ ਚ 7,26,363 ਮਹਿਲਾ ਵੋਟਰਾਂ ਸਮੇਤ ਕੁੱਲ 14,68,972 ਵੋਟਰ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elction result 2019 Gurdaspur seat: Sunil Jakhar or Sunny Deol who will win this time