ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਲੰਧਰ ਸੀਟ: ਚੌਧਰੀ ਸੰਤੋਖ, ਚਰਨਜੀਤ ਅਟਵਾਲ ਜਾਂ ਜੋਰਾ ਸਿੰਘ, ਕੌਣ ਹੋਵੇਗਾ ਹੱਕਦਾਰ?

Jalandhar Lok Sabha Election Result: ਪੰਜਾਬ ਦੇ ਦੁਆਬਾ ਖੇਤਰ ਦੀ ਜਲੰਧਰ ਸੀਟ ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਹੈ। ਪਿਛਲੀਆ ਆਮ ਚੋਣਾਂ ਤੋਂ ਇੱਥੇ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ। ਆਜ਼ਾਦੀ ਤੋਂ ਬਾਅਦ ਹੋਈਆਂ ਚੋਣਾਂ ਚ 13 ਵਾਰ ਕਾਂਗਰਸੀ ਉਮੀਦਵਾਰ ਜਿੱਤੇ ਹਨ।

 

ਜਲੰਧਰ ਲੋਕ ਸਭਾ ਸੀਟ ਤੋਂ ਇਸ ਵਾਰ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੂਜੀ ਵਾਰ ਮੈਦਾਨ ਚ ਹਨ। ਉਨ੍ਹਾਂ ਦਾ ਮੁਕਾਬਲਾ ਅਕਾਲੀ-ਭਾਜਪਾ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨਾਲ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾਇਰ ਜਸਟਿਸ ਜੋਰਾ ਸਿੰਘ ਪਿਛਲੀਆਂ ਚੋਣਾਂ ਚ ਆਪ ਵੋਟ ਬੈਂਕ ਨੂੰ ਬਚਾਉਣ ਲਈ ਮੈਦਾਨ ਚ ਨਿਤਰੇ ਹਨ। ਹਾਲਾਂਕਿ ਬਸਪਾ (ਪੀਡੀਏ) ਦੇ ਬਲਵਿੰਦਰ ਸਿੰਘ ਵੀ ਇਸ ਸੀਟ ਤੋਂ ਮੈਦਾਨ ਚ ਡਟੇ ਹਨ।

 

ਲੁਧਿਆਣਾ ਦੇ ਅਟਵਾਲ ਇਸ ਵਾਰ ਜਲੰਧਰ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਦਕਿ ਚੌਧਰੀ ਸੰਤੋਖ ਜਲੰਧਰ ਦੇ ਹੀ ਰਹਿਣ ਵਾਲੇ ਹਨ। ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਤੋਂ ਇਲਾਵਾ ਚੋਣ ਮੈਦਾਨ ਚ 19 ਉਮੀਦਵਾਰ ਹੋਰ ਡਟੇ ਹਨ।

 

ਜੇਕਰ ਗੱਲ ਕਰੀਏ ਆਪ ਆਦਮੀ ਪਾਰਟੀ ਦੀ ਤਾਂ ਪਿਛਲੀਆਂ ਚੋਣਾਂ ਚ ਜਲੰਧਰ ਸੀਟ ਤੋਂ ਉਮੀਦਵਾਰ ਰਹੀ ਜਿਓਤੀ ਮਾਨ ਨੇ 2.54 ਲੱਖ ਵੋਟਾਂ ਹਾਸਲ ਕਰਕੇ ਸਭ ਨੂੰ ਹਰਾ ਦਿੱਤਾ ਸੀ। ਜਲੰਧਰ ਚ ਪਹਿਲੀ ਵਾਰ ਕਿਸੀ ਤੀਜੇ ਪਾਰਟੀ ਨੂੰ ਇੰਨੀਆਂ ਵੋਟਾਂ ਮਿਲੀਆਂ ਸਨ ਜਦਕਿ ਇਸ ਵਾਰ ਇਹ ਚੁਣੌਤੀ ਜੋਰਾ ਸਿੰਘ ਲਈ ਹੈ।

 

ਦੱਸਣਯੋਗ ਹੈ ਕਿ ਜਲੰਧਰ ਲੋਕ ਸਭਾ ਖੇਤਰ ਚ 16 ਲੱਖ ਤੋਂ ਜ਼ਿਆਦਾ ਵੋਟਰ ਹਨ ਜਦਕਿ ਕੁੱਲ ਵੋਟਰਾਂ ਚ 7.50 ਲੱਖ ਦੇ ਨੇੜੇ ਮਹਿਲਾ ਵੋਟਰ ਹਨ। ਇਸ ਵਾਰ ਲਗਭਗ 20,000 ਵੋਟਰ ਨਵੇਂ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elction result 2019 Jalandhar seat Chaudhary Santokh Charanjit Atwal or Jora Singh who will be entitled