ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਵੇਗੀ ਵੋਟਾਂ ਦੀ ਗਿਣਤੀ, ਨਤੀਜਿਆਂ 'ਚ ਹੋ ਸਕਦੀ ਹੈ ਕੁਝ ਦੇਰੀ

--------HT Punjabi 'ਤੇ ਲਾਈਵ ਅਪਡੇਟਸ ਨਾਲੋ–ਨਾਲ, ਲਾਈਵ ਟੀਵੀ ਪ੍ਰਸਾਰਣ ਵੀ-------

 

ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸਾਰੇ 542 ਸੰਸਦੀ ਹਲਕਿਆਂ ਵਿੱਚ ਭਲਕੇ ਵੀਰਵਾਰ ਨੂੰ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਸ਼ੁਰੂ ਹੋਵੇਗੀ। 'ਹਿੰਦੁਸਤਾਨ ਟਾਈਮਜ਼ ਪੰਜਾਬੀ' ਨੇ ਵੋਟਾਂ ਦੀ ਗਿਣਤੀ ਦੇ ਤਾਜ਼ਾ ਅਪਡੇਟ ਪੰਜਾਬੀ ਭਾਸ਼ਾ ਵਿੱਚ ਨਾਲੋ–ਨਾਲ ਦੇਣ ਦੇ ਇੰਤਜ਼ਾਮ ਕੀਤੇ ਹਨ। ਪਾਠਕਾਂ ਤੇ ਦਰਸ਼ਕਾਂ ਲਈ ਲਾਈਵ ਵਿਡੀਓ ਸਟ੍ਰੀਮਿੰਗ ਵੀ ਸਾਰਾ ਦਿਨ ਚੱਲਦੀ ਰਹੇਗੀ; ਜਿੱਥੇ ਤੁਹਾਨੂੰ ਹਰ ਤਰ੍ਹਾਂ ਦੇ ਲਾਈਵ ਅਪਡੇਟਸ ਮਿਲਣਗੇ।

 

 

ਪਹਿਲੀ ਵਾਰ ਈਵੀਐੱਮ ਗਿਣਤੀ ਨਾਲ ਵੋਟਰਾਂ ਵੱਲੋਂ ਤਸਦੀਕਸ਼ੁਦਾ ਪੇਪਰ ਆਡਿਟ ਪਰਚੀਆਂ (VVPATs) ਨੂੰ ਮਿਲਾਉਣ ਕਾਰਨ ਨਤੀਜਿਆਂ ਵਿੱਚ ਕਾਫ਼ੀ ਦੇਰੀ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ।

 

 

ਇੰਝ ਹੋ ਸਕਦਾ ਹੈ ਕਿ ਇਹ ਨਤੀਜੇ ਵੀਰਵਾਰ ਦੇਰ ਰਾਤ ਤੱਕ ਵੀ ਨਾ ਆ ਸਕਣ। ਹੋ ਸਕਦਾ ਹੈ ਕਿ ਕੁਝ ਜਾਂ ਪੂਰੇ 542 ਨਤੀਜੇ 24 ਮਈ ਨੂੰ ਆਉਣ।

 

 

ਦੇਸ਼ ਭਰ ਵਿੱਚ 542 ਸੀਟਾਂ ’ਤੇ 8,000 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸੱਤ ਗੇੜਾਂ ਦੌਰਾਨ ਪਈ ਵੋਟਿੰਗ ਵਿੱਚ 90.99 ਕਰੋੜ ਵੋਟਰਾਂ ਵਿੱਚੋਂ 67.11 ਫ਼ੀ ਸਦੀ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ ਹੈ।

 

 

ਭਾਰਤੀ ਸੰਸਦੀ ਚੋਣਾਂ ਵਿੱਚ ਇਹ ਸਭ ਤੋਂ ਵੱਧ ਮਤਦਾਨ ਹੈ। ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੇ ਨਤੀਜਿਆਂ ਦਾ ਮਿਲਾਣ ਪੇਪਰ ਟ੍ਰੇਲ ਮਸ਼ੀਨਾਂ ਵਿੱਚੋਂ ਨਿੱਕਲਣ ਵਾਲੀਆਂ ਪਰਚੀਆਂ ਨਾਲ ਕੀਤਾ ਜਾਵੇਗਾ। ਇਹ ਮਿਲਾਣ ਪ੍ਰਤੀ ਵਿਧਾਨ ਸਭਾ ਖੇਤਰ ਵਿੱਚ ਪੰਜ ਪੋਲਿੰਗ ਸਟੇਸ਼ਨਾਂ ਉੱਤੇ ਹੋਵੇਗਾ।

 

 

ਇਸ ਦੌਰਾਨ ਵੋਟਾਂ ਦੀ ਗਿਣਤੀ ਦੌਰਾਨ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਵਿਭਿੰਨ ਇਲਾਕਿਆਂ ਵਿੱਚ ਹਿੰਸਾ ਤੇ ਗ਼ੈਰ–ਵਾਜਬ ਗਤੀਵਿਧੀਆਂ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਸੂਬਿਆਂ ਦੇ ਮੁੱਖ ਸਕੱਤਰਾਂ ਤੇ ਡੀਜੀਪੀਜ਼ ਨੂੰ ਅਲਰਟ ਜਾਰੀ ਕੀਤਾ ਹੈ।

 

 

ਗ੍ਰਹਿ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਾਨੂੰਨ ਤੇ ਵਿਵਸਥਾ ਅਤੇ ਸ਼ਾਂਤੀ ਕਾਇਮ ਰੱਖਣ ਲਈ ਆਖਿਆ ਹੈ। ਇਸ ਤੋਂ ਇਲਾਵਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੋਟਾਂ ਦੀ ਗਿਣਤੀ ਦੌਰਾਨ ਸਟ੍ਰੌਂਗ ਰੁਮਜ਼ ਤੇ ਵੋਟਾਂ ਦੀ ਗਿਣਤੀ ਵਾਲੀ ਥਾਂ ਉੱਤੇ ਪੁਖ਼ਤਾ ਸੁਰੱਖਿਆ ਇੰਤਜ਼ਾਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

 

 

ਗ੍ਰਹਿ ਮੰਤਰਾਲੇ ਨੇ ਇਹ ਹਦਾਇਤਾਂ ਵੋਟਾਂ ਦੀ ਗਿਣਤੀ ਦੌਰਾਨ ਸੰਭਾਵੀ ਹਿੰਸਕ ਗਤੀਵਿਧੀਆਂ ਨਾਲ ਨਿਪਟਣ ਲਈ ਅਗਾਊਂ ਯੋਜਨਾ ਵਜੋਂ ਜਾਰੀ ਕੀਤੀਆਂ ਹਨ।

 
    
 
 
 
.
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elction result 2019 number of votes will be under strict security arrangements In India