ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇ ਦਿਨ ਬਾਅਦ ਦੇਸ਼ ਨੂੰ ਮਿਲੇਗਾ ਨਵਾਂ ਪ੍ਰਧਾਨ ਮੰਤਰੀ : ਅਖਿਲੇਸ਼

ਛੇ ਦਿਨ ਬਾਅਦ ਦੇਸ਼ ਨੂੰ ਮਿਲੇਗਾ ਨਵਾਂ ਪ੍ਰਧਾਨ ਮੰਤਰੀ : ਅਖਿਲੇਸ਼

ਗਠਜੋੜ ਦੇਸ਼ ਨੂੰ ਇਕ ਨਵਾਂ ਪ੍ਰਧਾਨ ਮੰਤਰੀ ਦੇਣ ਜਾ ਰਿਹਾ ਹੈ। ਛੇ ਦਿਨ ਬਾਅਦ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ। ਹੁਣ ਤੱਕ ਪਈਆਂ ਵੌਟਾਂ ਵਿਚ ਭਾਜਪਾ ਦਾ ਸਫਾਇਆ ਹੋ ਗਿਆ ਹੈ। ਇਸ ਨੂੰ ਦੇਖਦੇ ਹੋਏ ਭਾਜਪਾ ਵਾਲਿਆਂ ਦੀ ਨੀਂਦ ਖਰਾਬ ਹੋ ਗਈ ਹੈ। ਇਹ ਗੱਲਾਂ ਸ਼ੁੱਕਰਵਾਰ ਨੂੰ ਦੁਪਹਿਰ ਸਮਾਜਵਾਦੀ ਪਾਰਟੀ ਦੇ ਮੁੱਖੀ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪੋਲਟੈਕਨਿਕ ਕਾਲਜ ਕੈਂਪਸ ਵਿਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ।

 

ਅਖਿਲੇਸ਼ ਨੇ ਕਿਹਾ ਕਿ ਚੌਕੀਦਾਰ ਦੀ ਚੌਕੀ ਜਾ ਰਹੀ ਹੈ। ਭਾਜਪਾ ਸਰਕਾਰ ਨੇ ਹੁਣ ਤੱਕ ਜਿੰਨੇ ਵੀ ਵਾਅਦੇ ਕੀਤੇ, ਸਾਰੇ ਮੁੱਦਿਆਂ ਉਤੇ ਫੇਲ ਰਹੀ ਹੈ। ਭਾਜਪਾ ਨੁੰ ਪੰਜ ਸਾਲ ਦਾ ਸਮਾਂ ਮਿਲਿਆ, ਪ੍ਰੰਤੂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਿਆ। ਕਾਲਾ ਧੰਨ ਲਿਆਉਣ ਲਈ ਨੋਟਬੰਦੀ ਕਰ ਦਿੱਤੀ ਗਈ। ਦੇਸ਼ ਦੇ ਪ੍ਰਧਾਨ ਮੰਤਰੀ ਹੁਣ ਸਿਰਫ ਪ੍ਰਚਾਰ ਮੰਤਰੀ ਬਣਕੇ ਰਹਿ ਗਏ ਹਨ। ਉਹ ਸਿਰਫ ਦੇਸ਼ ਦੇ ਇਕ ਫੀਸਦੀ ਅਮੀਰਾਂ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੇ ਉਤਥਾਨ ਲਈ ਉਨ੍ਹਾਂ ਦਿਨ ਰਾਤ ਇਕ ਕਰ ਦਿੱਤੀ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਯੂਪੀ ਵਿਚ ਸਪਾ ਨੇ ਨੌਕਰੀ, ਪੈਨਸ਼ਨ ਦੇਣ ਦਾ ਕੰਮ ਕੀਤਾ, ਪ੍ਰੰਤੂ ਭਾਜਪਾ ਸਰਕਾਰ ਨੇ ਉਸ ਨੂੰ ਬੰਦ ਕਰਨ ਦਾ ਕੰਮ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha election 2019 Akhilesh speaks in Chandauli new Prime Minister will get the country after six days