ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਦੇ ਹੈਲੀਕਾਪਟਰ ਨੂੰ ਉਤਾਰਨ ਦੀ ਆਗਿਆ ਨਾ ਮਿਲੀ

ਰਾਹੁਲ ਦੇ ਹੈਲੀਕਾਪਟਰ ਨੂੰ ਉਤਾਰਨ ਦੀ ਆਗਿਆ ਨਾ ਮਿਲੀ

ਪੱਛਮੀ ਬੰਗਾਲ ਦੇ ਸਿਲੀਗੁਡੀ ਪੁਲਿਸ ਗਰਾਉਂਡ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹੈਲੀਕਾਪਟਰ ਉਤਾਰਨ ਦੀ ਆਗਿਆ ਨਹੀਂ ਮਿਲ ਸਕੀ। ਐਤਵਾਰ ਨੂੰ ਰਾਹੁਲ ਗਾਂਧੀ ਨੇ ਇਕ ਜਨ ਸਭਾ ਨੂੰ ਸੰਬੋਧਨ ਕਰਨਾ ਸੀ। ਉਨ੍ਹਾਂ ਦੀ ਰੈਲੀ ਸਿਲੀਗੁਡੀ ਦੇ ਨਜ਼ਦੀਕ ਡਾਗਪੁਰ ਗਰਾਉਂਡ ਵਿਚ ਹੋਣੀ ਸੀ, ਜੋ ਦਾਰਜਲਿੰਗ ਲੋਕ ਸਭਾ ਖੇਤਰ ਦਾ ਹਿੱਸਾ ਹੈ।

 

ਪੁਲਿਸ ਨੇ ਇਜ਼ਾਜਤ ਨਾ ਦੇਣ ਦਾ ਕਾਰਨ ਥਾਂ ਦੀ ਕਮੀ ਦੱਸੀ ਹੈ। ਸਿਲੀਗੁਡੀ ਦੇ ਪੁਲਿਸ ਕਮਿਸ਼ਨਰ ਬੀਐਲ ਮੀਣਾ ਨੇ ਕਿਹਾ ਕਿ ਅਸੀਂ ਸਿਲੀਗੁਡੀ ਪੁਲਿਸ ਕਮਿਸ਼ਨਰੇਟ ਗਰਾਉਂਡ ਵਿਚ ਹੈਲੀਕਾਪਟਰ ਉਤਾਰਨ ਦੀ ਮਨਜ਼ੂਰੀ ਨਹੀਂ ਦੇ ਸਕਦੇ ਕਿਉਂਕਿ ਕਈ ਸਾਰੀਆਂ ਗੱਡੀਆਂ ਉਥੇ ਖੜ੍ਹੀਆਂ ਰਹਿੰਦੀਆਂ ਹਨ।

 

ਸੂਬਾ ਸਰਕਾਰ ਉਤੇ ਕਾਂਗਰਸ ਪ੍ਰਘਾਨ ਦੀ ਰੈਲੀ ਵਿਚ ਵਿਘਨ ਪਾਉਣ ਦਾ ਦੋਸ਼ ਲਗਾਉਂਦੇ ਹੋਏ ਦਾਰਜਲਿੰਗ ਤੋਂ ਪਾਰਟੀ ਉਮੀਦਵਾਰ ਸ਼ੰਕਰ ਮਾਲਕਰ ਨੇ ਕਿਹਾ ਕਿ ਪੁਲਿਸ ਨੂੰ ਆਪਣਾ ਇਹ ਫੈਸਲਾ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ ਤਾਂ ਕਿ ਹੈਲੀਕਾਪਟਰ ਉਤਾਰਨ ਲਈ ਅਸੀਂ ਕੋਈ ਹੋਰ ਥਾਂ ਦੇਖਦੇ। ਸਾਨੂੰ ਇਸ ਦੇ ਇੰਤਜਾਮ ਲਈ ਘੱਟ ਤੋਂ ਘੱਟ 48 ਘੰਟੇ ਚਾਹੀਦੇ ਸਨ। ਰਾਹੁਲ ਗਾਂਧੀ ਦੀ ਰੈਲੀ ਦੀ ਰੈਲੀ ਹੁਣ 14 ਅਪ੍ਰੈਲ ਨੂੰ ਹੋਣਾ ਅਨਿਸ਼ਚਿਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Election 2019 Congress Chief Rahul Gandhi helicopter denied permission to land in West Bengal Siliguri