ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖ਼ਰ ਕੌਣ ਹੈ ਨਰਿੰਦਰ ਦਾਮੋਦਰ ਦਾਸ ਮੋਦੀ? ਜਾਣੋ

ਨਰਿੰਦਰ ਦਾਮੋਦਰ ਦਾਸ ਮੋਦੀ ਇਸ ਸਮੇਂ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ 26 ਮਈ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਪ੍ਰਣਵ ਮੁਖਰਜੀ ਨੇ ਮੋਦੀ ਨੂੰ 26 ਮਈ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਪੂਰੀ ਦੁਨੀਆ ਚ ਨਰਿੰਦਰ ਮੋਦੀ ਦੇ ਨਾਂ ਨਾਲ ਮਸ਼ਹੂਰ ਨਰਿੰਦਰ ਦਾਮੋਦਰ ਦਾਸ ਮੋਦੀ ਦੇਸ਼ ਦੀ ਵੰਡ ਮਗਰੋਂ ਆਜ਼ਾਦ ਹੋਏ ਭਾਰਤ ਚ ਪੈਦਾ ਹੋਏ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ।

 

ਨਰਿੰਦਰ ਮੋਦੀ ਨੇ ਸਾਲ 2014 ਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਅਤੇ ਗੁਜਰਾਤ ਦੇ ਵਡੋਦਰਾ ਤੋਂ ਚੋਣ ਲੜੀ ਸੀ। ਦੋਨਾਂ ਹੀ ਸੰਸਦੀ ਸੀਟ ਤੇ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਮਗਰੋਂ ਮੋਦੀ ਨੇ ਵਡੋਦਰਾ ਸੀਟ ਛੱਡ ਦਿੱਤੀ ਸੀ। ਇਸ ਸਮੇਂ ਉਹ ਵਾਰਾਣਸੀ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ।

 

ਨਰਿੰਦਰ ਮੋਦੀ ਨੇ ਪਿਛਲੇ 5 ਸਾਲਾਂ ਦੇ ਕਾਰਜਕਾਲ ਦੌਰਾਨ ਨੋਟਬੰਦੀ ਅਤੇ ਜੀਐਸਟੀ ਵਰਗੇ ਅਹਿਮ ਕਦਮ ਚੁੱਕੇ ਹਨ। ਮੋਦੀ ਦੇ ਪੀਐਮ ਕਾਰਜਕਾਲ ਦੇ ਦੌਰਾਨ ਲਗਭਗ 100 ਨਵੀਂਆਂ ਲੋਕ ਭਲਾਈ ਯੋਜਨਾਵਾਂ ’ਤੇ ਕੰਮ ਕੀਤਾ ਗਿਆ ਜਿਵੇਂ ਜਨਧਨ ਯੋਜਨਾ, ਮੇਕ ਇਨ ਇੰਡੀਆ, ਪ੍ਰਧਾਨ ਮੰਤਰੀ ਸੁਕੰਨਿਆ ਸਮ੍ਰੀਧੀ ਯੋਜਨਾ, ਅਟਲ ਪੈਨਸ਼ਨ ਯੋਜਨਾ, ਡਿਜੀਟਲ ਇੰਡੀਆ ਮਿਸ਼ਨ ਆਦਿ।

 

ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਮਿਸ਼ਨ ਤਹਿਤ ਪੂਰੇ ਦੇਸ਼ ਚ 2 ਕਰੋੜ ਪਖ਼ਾਨੇ ਬਣਾਉਣ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਵਿਸ਼ੇ ਤੇ ਬਾਲੀਵੁੱਡ ਚ ਇਕ ਫ਼ਿਲਮ ਵੀ ਬਣ ਚੁੱਕੀ ਹੈ।

 

ਦੇਸ਼ ਦੇ ਸਭ ਤੋਂ ਮਾਣਯੋਗ ਅਹੁਦੇ ਤੇ ਬੈਠਣ ਵਾਲੇ ਪੀਐਮ ਮੋਦੀ ਦਾ ਇਹ ਸਿਆਸੀ ਸਫ਼ਰ ਇੰਨਾ ਆਸਾਨ ਨਹੀਂ ਸੀ। ਗੁਜਰਾਤ ਦੇ ਵਡਨਗਰ ਚ 17 ਸਤੰਬਰ 1950 ਨੂੰ ਪੈਦਾ ਹੋਏ ਨਰਿੰਦਰ ਮੋਦੀ ਦਾ ਸ਼ੁਰੂਆਤੀ ਜੀਵਨ ਕਾਫੀ ਸੰਘਰਸ਼ ਭਰਿਆ ਰਿਹਾ।

 

ਨਰਿੰਦਰ ਮੋਦੀ ਆਪਣੇ ਮਾਪਿਆਂ ਦੀ ਤੀਜੀ ਔਲਾਦ ਹਨ। ਸਿਰਫ 17 ਸਾਲ ਦੀ ਉਮਰ ਚ ਮੋਦੀ ਨੇ ਘਰ ਛੱਡ ਦਿੱਤਾ ਸੀ ਜਦਕਿ 20 ਸਾਲ ਦੀ ਉਮਰ ਚ ਉਹ ਆਰਐਸਐਸ ਦੇ ਨਿੱਤ ਮੈਂਬਰ ਬਣ ਗਏ। ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਤਿੰਨ ਵਾਰ ਗੁਜਰਾਤ ਦੇ ਮੁੱਖ ਮੰਤਰੀ (2001-2014) ਰਹਿ ਚੁੱਕੇ ਹਨ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Election 2019 Know who is Narendra Damodar Das Modi