ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ ਰੈਲੀ: TMC ਦੇ 40 ਵਿਧਾਇਕ ਮੇਰੇ ਸੰਪਰਕ ’ਚ ਨੇ-PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਸੇਰਮਪੁਰ ਚ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ’ਤੇ ਨਿਸ਼ਾਨਾ ਵਿੰਨ੍ਹਿਆ। ਪੀਐਮ ਮੋਦੀ ਨੇ ਕਿਹਾ ਕਿ ਦੀਦੀ ਮੈਂ ਤੁਹਾਡਾ ਧੰਨਵਾਦੀ ਹਾਂ। ਤੁਸੀਂ ਜਿੰਨੇ ਵੀ ਰਸਗੁੱਲੇ ਬਣਾ ਕੇ ਭੇਜੋਗੇ, ਉਨ੍ਹਾਂ ਚ ਜਿੰਨੇ 50-100 ਪੱਥਰ ਆਉਣਗੇ ਅਤੇ ਜਿਹੜੇ ਪੱਥਰ ਤੁਹਾਡੇ ਗੁੰਡੇ ਬੇਗੁਨਾਹ ਨਾਗਰਿਕਾਂ ਨੂੰ ਮਾਰਨ ਲਈ ਵਰਤਦੇ ਹਨ, ਉਹ ਪੱਥਰ ਵੀ ਮੈਨੂੰ ਭੇਜੋਗੀ ਜਿਸ ਨਾਲ ਇੱਥੇ ਦੇ ਨਾਗਰਿਕਾਂ ਦੇ ਸਿਰ ਜ਼ਖ਼ਮੀ ਹੋਣ ਤੋਂ ਬੱਚ ਜਾਣਗੇ।

 

ਮੋਦੀ ਨੇ ਕਿਹਾ ਕਿ ਦੀਦੀ ਆਪਣੇ ਧੋਖਾ ਕੀਤਾ ਹੈ ਤੇ ਇਸ ਧੋਖੇ ਦੀ ਕੀਮਤ ਇੱਥੋਂ ਦਾ ਨੌਜਵਾਨ ਲੈ ਕੇ ਰਹੇਗਾ। ਦੀਦੀ ਤੁਹਾਡੀ ਜ਼ਮੀਨ ਖਿਸਕ ਚੁਕੀ ਹੈ ਅਤੇ ਦੇਖ ਲੈਣਾ 23 ਮਈ ਨੂੰ ਜਦੋਂ ਨਤੀਜੇ ਆਉਣਗੇ ਤਾਂ ਤੁਹਾਡੇ ਵਿਧਾਇਕ ਵੀ ਤੁਹਾਨੂੰ ਛੱਡ ਜਾਣਗੇ। ਅੱਜ ਵੀ ਤੁਹਾਡੇ 40 ਵਿਧਾਇਕ ਮੇਰੇ ਸੰਪਰਕ ਚ ਹਨ।

 

ਬੰਗਾਲ ਚ ਪੀਐਮ ਮੋਦੀ ਨੇ ਕਿਹਾ ਕਿ ਦੀਦੀ ਦੇ ਦਿਲ ਚ ਕੁਝ ਹੋਰ ਹੈ। ਅਸਲ ਚ ਦਿੱਲੀ ਤਾਂ ਬਹਾਨਾ ਹੈ, ਇੱਥੇ ਭਤੀਜੇ ਨੂੰ ਜਮਾਉਣਾ ਹੈ। ਹੁਣ ਭੁਆ ਅਤੇ ਭਤੀਜੇ ਦਾ ਇਹ ਖੇਡ ਪੱਛਮੀ ਬੰਗਾਲ ਸਮਝ ਚੁੱਕਿਆ ਹੈ। ਮੋਦੀ ਨੇ ਕਿਹਾ ਕਿ ਚਿੱਟਫੰਡ ਦੇ ਨਾਂ ’ਤੇ ਜਿਨ੍ਹਾਂ ਗ਼ਰੀਬ ਪਰਿਵਾਰਾਂ ਨੂੰ ਜੀਵਨ ਗੁਆਉਣਾ ਪਿਆ ਹੈ, ਉਨ੍ਹਾਂ ਦੇ ਹੰਝੂਆਂ ਦਾ ਜਵਾਬ ਇਸ ਵਾਰ ਪੱਛਮੀ ਬੰਗਾਲ ਦੀ ਜਨਤਾ ਦੇਣ ਵਾਲੀ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha election 2019 pm modi attacks mamata banerjee in west bengal rally