ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਬਿਹਾਰ–ਯੂਪੀ ਸਮੇਤ ਕਈ ਥਾਵਾਂ ’ਤੇ ਈਵੀਐਮ ਖਰਾਬ

ਲੋਕ ਸਭਾ ਚੋਣਾਂ : ਬਿਹਾਰ–ਯੂਪੀ ਸਮੇਤ ਕਈ ਥਾਵਾਂ ’ਤੇ ਈਵੀਐਮ ਖਰਾਬ

ਲੋਕ ਸਭਾ ਚੋਣਾਂ 2019 ਦੇ ਤੀਜੇ ਪੜਾਅ ਵਿਚ 13 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ 117 ਸੀਟਾਂ ਵਿਚ ਹੋ ਰਹੀ ਵੋਟਿੰਗ ਨੂੰ ਲੈ ਕੇ ਸਵੇਰ ਸਮੇਂ ਹੀ ਵੋਟਰਾਂ ਵਿਚ ਕਾਫੀ ਉਤਸ਼ਾਹ ਦਿਖ ਰਿਹਾ ਹੈ। ਦੇਸ਼ ਭਰ ਦੇ ਵੋਟ ਕੇਂਦਰਾਂ ਵਿਚ ਲੋਕਾਂ ਦੀ ਲੰਬੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। ਵੋਟਾਂ ਪਾਉਣ ਲਈ ਲੋਕਾਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ।

 

ਪ੍ਰੰਤੂ, ਇਨ੍ਹਾਂ ਵੋਟਰਾਂ ਦਾ ਉਤਸ਼ਾਹ ਸਵੇਰੇ ਉਸ ਸਮੇਂ ਥੋੜ੍ਹਾ ਫੀਕਾ ਪੈ ਗਿਆ ਜਦੋਂ ਉਤਰ ਪ੍ਰਦੇਸ਼ ਸਮੇਤ ਕਈ ਥਾਵਾਂ ਉਤੇ ਈਵੀਐਮ ਖਰਾਬੀ ਦੇ ਚਲਦਿਆਂ ਵੋਟਿੰਗ ਲਈ ਲੰਬੀ ਉਡੀਕ ਕਰਨੀ ਪਈ।

 

ਯੂਪੀ ਦੇ ਕਈ ਬੂਥ ਕੇਂਦਰਾਂ ’ਤੇ ਈਵੀਐਮ ਖਰਾਬ

 

ਉਤਰ ਪ੍ਰਦੇਸ਼ ਦੇ ਕਈ ਬੂਥ ਕੇਂਦਰਾਂ ਵਿਚ ਈਵੀਐਮ ਵਿਚ ਖਰਾਬੀ ਦੀ ਖਬਰ ਸਾਹਮਣੇ ਆਈ ਹੈ। ਈਵੀਐਮ ਵਿਚ ਤਕਨੀਕੀ ਗੜਬੜੀਆਂ ਦੇ ਚਲਦਿਆਂ ਸੰਭਲ ਅਤੇ ਮੁਰਾਦਾਬਾਦ ਦੇ ਕੁਝ ਬੁਥ ਕੇਂਦਰਾਂ ਉਤੇ ਸਮੇਂ ਸਿਰ ਵੋਟਿੰਗ ਸ਼ੁਰੂ ਨਹੀਂ ਹੋ ਸਕੀ। ਉਧਰ, ਸੰਭਲ ਦੇ ਕੈਲੀ ਵਿਚ ਈਵੀਐਮ ਵਿਚ ਖਰਾਬੀ ਦੇ ਚਲਦਿਆਂ ਮੁਰਾਦਾਬਾਦ ਦੇ ਦੇਹਾਤ ਵਿਚ ਵੋਟਿੰਗ ਪ੍ਰਭਾਵਿਤ ਹੋਈ ਹੈ।

 

ਫਿਰੋਜਾਬਾਦ ਵਿਚ ਵੀ ਈਵੀਐਮ ਖਰਾਬ

 

ਸੰਭਲ ਦੇ ਬੂਥ ਨੰਬਰ 250, 244, 148 ਅਤੇ 149 ਉਤੇ ਵੋਟਿੰਗ ਮਸ਼ੀਨ ਲਗਾਈ ਜਾ ਸਕੀ। ਉੱਧਰ, ਏਟਾ ਵਿਚ ਸੁਭਾਸ਼ ਚੰਦਰ ਬੋਰ ਪ੍ਰਾ. ਵਿ. ਦੇ ਬੁਥ ਨੰਬਰ 112 ਉਤੇ ਸਵੇਰੇ ਸੱਤ ਵਜੇ ਤੱਕ ਨਹੀਂ ਹੋਇਆ ਮੌਕ ਪੋਲ। ਫਿਰੋਜਾਬਾਦ ਵਿਚ ਈਵੀਐਮ ਅਤੇ ਵੀਵੀਪੈਟ ਵਿਚ ਗੜਬੜੀ ਦੀ ਖਬਰ ਵੀ ਸਾਹਮਣੇ ਆਈ। ਫਿਰੋਜਾਬਾਦ ਵਿਚ ਬੁਥ ਨੰਬਰ 163 ਉਤੇ ਲਾਲ ਚੌਕ ਗੜੀਆ ਮਹੱਲਾ ਵਿਚ ਕਾਫੀ ਦੇਰ ਤੱਕ ਵੋਟਿੰਗ ਸ਼ੁਰੂ ਨਹੀਂ ਹੋਇਆ। ਇਸ ਤੋਂ ਇਲਾਵਾ ਹੋਰ ਕਈ ਬੂਥਾਂ ਉਤੇ ਮਸ਼ੀਨ ਦੀ ਖਰਾਬੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

 

ਈਵੀਐਮ ਖਰਾਬ ਹੋਣ ਉਤੇ ਵੋਟਰਾਂ ਕੀਤਾ ਹੰਗਾਮਾ

 

ਪੀਲੀਭੀਤ ਵਿਚ ਵੋਟਿੰਗ ਸ਼ੁਰੂ ਹੋਣ ਨਾਲ ਹੀ ਕਈ ਥਾਵਾਂ ਉਤੇ ਈਵੀਐਮ  ਖਰਾਬ ਹੋਣ ਦੀ ਸੂਚਨਾ ਆਈ ਹੈ। ਸੂਚਨਾ ਮਿਲਣ ਉਤੇ ਸੈਕਟਰ ਮੈਜਿਸਟ੍ਰੇਟ ਅਤੇ ਜੋਨਲ ਮੈਜਿਸਟ੍ਰੇਟ ਨੇ ਪਹੁੰਚਕੇ ਈਵੀਐਮ ਨੂੰ ਬਦਲਾਅ ਦਿੱਤਾ ਹੈ। ਸ਼ਹਿਰ ਪੀਲੀਭੀਤ ਦੇ ਪੁਰਾਣੀ ਤਹਿਸੀਲ ਸਥਿਤ ਵੋਟਰ ਬੂਥ ਕੇਂਦਰਾਂ ਉਤੇ ਈਵੀਐਮ ਖਰਾਬ ਹੋਣ ਕਾਰਨ ਵੋਟਰਾਂ ਨੇ ਹੰਗਾਮਾ ਵੀ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Election 2019 Voters enthusiastic for third phase of voting but many EVM have malfunction