ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਨੇ ਗਠਜੋੜ ਤੋਂ ਪਹਿਲਾਂ ਹੀ ਕਾਂਗਰਸ ਨੂੰ ਦਿੱਤੀ ਨਵੀਂ ਟੈਂਸ਼ਨ

ਲੋਕ ਸਭਾ ਚੋਣਾਂ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਸਿਆਸੀ ਗਠਜੋੜ ਹੋਣ ਤੋਂ ਪਹਿਲਾਂ ਹੀ ਦੂਰੀਆਂ ਵਧਣ ਲਗੀਆਂ ਹਨ। ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਨੂੰ ਗਠਜੋੜ ਕਰਨ ਤੋਂ ਪਹਿਲਾਂ ਹੀ ਨਵੀਂ ਟੈਂਸ਼ਨ ਦੇ ਦਿੱਤੀ ਹੈ। ਆਪ ਨੇ ਕਿਹਾ ਹੈ ਕਿ ਹਰਿਆਣਾ ਚ ਗਠਜੋੜ ਕੀਤੇ ਬਿਨਾ ਦਿੱਲੀ ਚ ਦੋਸਤੀ ਨਹੀਂ ਹੋਵੇਗੀ। ਕਾਂਗਰਸ ਨੇ ਹਰਿਆਣਾ ਚ ਗਠਜੋੜ ਤੋਂ ਕੋਰੀ ਨਾਂਹ ਕਰ ਦਿੱਤੀ ਹੈ।


ਪਿਛਲੇ ਹਫ਼ਤੇ ਬੁੱਧਵਾਰ ਨੂੰ ਜਦੋਂ ਦੋਨਾਂ ਪਾਰਟੀਆਂ ਦੇ ਆਗੂਆਂ ਦੇ ਮਿਲਣ ਮਗਰੋਂ ਦੀਆਂ ਖ਼ਬਰਾਂ ਮੁਤਾਬਕ ਜਲਦ ਹੀ ਗਠਜੋੜ ਦਾ ਐਲਾਨ ਹੋ ਸਕਦਾ ਹੈ। ਪਰ ਹਰਿਆਣਾ ਚ ਸੀਟਾਂ ਦੀ ਵੰਡ ਨੂੰ ਲੈ ਕੇ ਦੋਨਾਂ ਪਾਰਟੀਆਂ ਵਿਚਾਲੇ ਗੱਲਬਾਤ ਸਬੰਧੀ ਇਕ ਵਾਰ ਮੁੜ ਬ੍ਰੇਕਾਂ ਲੱਗ ਗਈਆਂ ਹਨ।


ਸੂਤਰਾਂ ਮੁਤਾਬਕ ਤਾਂ ਪੰਜ ਦਿਨਾਂ ਚ ਦੋਨਾਂ ਪਾਰਟੀਆਂ ਦੇ ਆਗੂਆਂ ਵਲੋਂ ਗਠਜੋੜ ਨੂੰ ਲੈ ਕੇ ਕੋਈ ਵੀ ਰਵਾਇਤੀ ਜਾਂ ਗੈਰ ਰਵਾਇਤੀ ਗੱਲਬਾਤ ਨਹੀਂ ਹੋਈ ਹੈ।


ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਸਿਰਫ ਆਪਣੀ ਸ਼ਰਤਾਂ ਤੇ ਸਮਝੌਤਾ ਕਰਨਾ ਚਾਹੁੰਦੀ ਹੈ। ਕਾਂਗਰਸ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਹਰਿਆਣਾ ਅਤੇ ਪੰਜਾਬ ਨੂੰ ਛੱਡ ਕੇ ਸਿਰਫ ਦਿੱਲੀ ਚ ਗਠਜੋੜ ਹੋਵੇ ਜਦਕਿ ਆਮ ਆਦਮੀ ਪਾਰਟੀ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਤਾਂ ਉਹ ਛੱਡਣ ਨੂੰ ਤਿਆਰ ਹਨ ਪਰ ਹਰਿਆਣਾ ਦੇ ਬਿਨਾ ਉਹ ਕੋਈ ਗੱਲਬਾਤ ਨਹੀਂ ਕਰਨਗੇ।


ਦੱਸਣਯੋਗ ਹੈ ਕਿ ਸੋਮਵਾਰ ਨੂੰ ਪਾਰਟੀ ਦੇ ਸੂਬਾਈ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਕਾਂਗਰਸ ਜੇਕਰ ਹਰਿਆਣਾ ਚ ਆਪ ਅਤੇ ਜੇਜੇਪੀ ਨਾਲ ਮਿਲ ਕੇ ਚੋਣ ਲੜਦੀ ਹੈ ਤਾਂ ਭਾਜਪਾ ਨੂੰ ਹਰਾ ਸਕਦੀ ਹੈ। ਪਰ ਕਾਂਗਰਸ ਕਿਸੇ ਭੁਲੇਖੇ ਚ ਨਾ ਰਹੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਦਿੱਲੀ ਚ ਆਮ ਆਦਮੀ ਪਾਰਟੀ ਭਾਜਪਾ ਨੂੰ ਹਰਾਉਣ ਦੀ ਸਮਰਥਾ ਰੱਖਦੀ ਹੈ।

 


.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Election: Alliance with Congress in delhi Aam Aadmi Party laid down This condition