ਲੋਕ ਸਭਾ ਚੋਣਾਂ ਵਿਚ ਭਾਜਪਾ ਗੈਰ ਹਿੰਦੀ ਖੇਤਰ ਵਿਚ ਵੀ ਸਫਲਤਾ ਦੀਆਂ ਉਮੀਦਾਂ ਲਗਾਈ ਬੈਠੀ ਹੈ। ਦੱਖਣੀ ਸੂਬਿਆਂ ਦੇ ਨਾਲ–ਨਾਲ ਉਸ ਨੂੰ ਉੜੀਸਾ, ਪੱਛਮੀ ਬੰਗਾਲ ਅਤੇ ਪੂਰਵੀ ਉਤਰ ਵਿਚ ਵੀ ਚੰਗੇ ਪ੍ਰਦਰਸ਼ਨ ਦੀ ਆਸ ਹੈ। ਪਾਰਟੀ ਪ੍ਰਰਦਸ਼ਨ ਕਿਵੇਂ ਰਹਿੰਦਾ ਹੈ? ਇਹ ਤਾਂ ਚੋਣ ਨਤੀਜੇ ਦੱਸਣਗੇ, ਪ੍ਰੰਤੂ ਇਹ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦਾ ਦਾਇਰਾ ਇਨ੍ਹਾਂ ਚੋਣਾਂ ਵਿਚ ਵਧੇਗਾ ਅਤੇ ਵੋਟ ਫੀਸਦੀ ਦੇ ਲਿਹਾਜ ਨਾਲ ਉਸਦੀ ਉਪਸਥਿਤੀ ਕਈ ਸੂਬਿਆਂ ਵਿਚ ਮਜਬੂਤ ਹੋਵੇਗੀ।
ਪਾਰਟੀ ਦਾ ਦਾਇਰਾ ਵਧਿਆ :
ਪਿਛਲੇ ਲੋਕ ਸਭਾ ਚੋਣਾਂ ਤੱਕ ਭਾਜਪਾ ਦੀ ਪਹਿਚਾਣ ਹਿੰਦੀ ਸੂਬਿਆਂ ਦੀ ਪਾਰਟੀ ਦੇ ਤੌਰ ਸੀ। ਪ੍ਰੰਤੂ ਪਿਛਲੇ ਪੰਜ ਸਾਲਾਂ ਵਿਚ ਉਸਨੇ ਆਪਣਾ ਦਾਇਰਾ ਵਧਾਇਆ ਹੈ। ਪੂਰਵ ਉਤਰ ਤੋਂ ਲੈ ਕੇ ਦੱਖਣੀ ਸੂਬਿਆਂ ਵਿਚ ਕੰਮ ਕੀਤੇ ਹਨ। ਪੱਛਮੀ ਬੰਗਾਲ ਅਤੇ ਉੜੀਸਾ ਵਿਚ ਪਾਰਟੀ ਨੇ ਸਰਗਰਮੀ ਵਧਾਈ। ਇਨ੍ਹਾਂ ਸੂਬਿਆਂ ਵਿਚ ਪਾਰਟੀ ਹੁਣ ਮੁਕਾਬਲੇ ਵਿਚ ਦਿਖਾਈ ਦੇ ਰਹੀ ਹੈ। ਇਸ ਤਰ੍ਹਾਂ ਕੇਰਲ, ਤਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਵਿਚ ਕਿਤੇ ਇਕੱਲੇ ਤੇ ਕਿਤੇ ਗਠਜੋੜ ਨਾਲ ਮੈਦਾਨ ਵਿਚ ਉਤਰੀ ਹੈ।
ਦੂਜੇ ਨੰਬਰ ਉਤੇ ਆਉਣ ਦੀ ਕੋਸ਼ਿਸ਼
ਪੱਛਮੀ ਬੰਗਾਲ ਵਿਚ ਭਾਜਪਾ ਦਾ ਵੋਟ ਫੀਸਦੀ ਪਿਛਲੀ ਚੋਣ ਵਿਚ 17 ਫੀਸਦੀ ਤੱਕ ਪਹੁੰਚ ਗਈ ਸੀ। ਇਸ ਵਾਰ ਸੀਟਾਂ ਕਿੰਨੀਆਂ ਜਿੱਤਦੀਆਂ ਹਨ, ਇਹ ਕਹਿਣਾ ਮੁਸ਼ਕਿਲ ਹੈ, ਪ੍ਰੰਤੂ ਨਤੀਜੇ ਇਹ ਜ਼ਰੂਰਤ ਸਾਬਤ ਕਰਨਗੇ ਕਿ ਉਥੇ ਪਾਰਟੀ ਮਜ਼ਬੂਤ ਹੋਈ ਹੈ। ਇਸੇ ਤਰ੍ਹਾਂ ਉੜੀਸਾ ਵਿਚ ਪਾਰਟੀ ਦੀ ਸਥਿਤੀ ਪਹਿਲਾਂ ਤੋਂ ਵਧੀਆ ਹੋਣ ਵਾਲੀ ਹੈ। ਉਥੇ ਪਿਛਲੀਆਂ ਚੋਣਾਂ ਵਿਚ ਭਾਜਪਾ ਨੂੰ 21 ਅਤੇ ਕਾਂਗਰਸ ਨੂੰ 26 ਫੀਸਦੀ ਵੋਟਾਂ ਮਿਲੀਆਂ ਸਨ। ਭਾਜਪਾ ਤੀਜੇ ਨੰਬਰ ਉਤੇ ਸੀ, ਪ੍ਰੰਤੂ ਇਸ ਵਾਰ ਦੂਜੇ ਉਤੇ ਰਹਿ ਸਕਦੀ ਹੈ।
ਸਾਰੀਆਂ ਸੀਟਾਂ ਉਤੇ ਮੈਦਾਨ ਵਿਚ :
ਪੂਰਵ–ਉਤਰ ਦੇ ਸੂਬਿਆਂ ਵਿਚ ਅੱਧਾ ਦਰਜ਼ਨ ਤੋਂ ਜ਼ਿਆਦਾ ਪਾਰਟੀਆਂ ਨਾਲ ਗਠਜੋੜ ਕਰਕੇ ਭਾਜਪਾ ਨੇ 25 ਸੀਟਾਂ ਉਤੇ ਦਾਅ ਲਗਾਇਆ ਹੈ। ਜ਼ਿਆਦਾਤਰ ਸੀਟਾਂ ਉਤੇ ਉਹ ਖੁਦ ਲੜ ਰਹੀ ਹੈ। ਇੱਥੇ ਪਾਰਟੀ ਆਪਣਾ ਆਧਾਰ ਮਜ਼ਬੂਤ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੀ ਇਹ ਰਣਨੀਤੀ ਆਉਣ ਵਾਲੀਆਂ ਚੋਣਾਂ ਨੂੰ ਵੀ ਧਿਆਨ ਵਿਚ ਰਖਕੇ ਬਣਾਈ ਗਈ ਹੈ।